21.7 C
Toronto
Saturday, August 29, 2026
spot_img
Homeਦੁਨੀਆ26/11 ਮੁੰਬਈ ਹਮਲੇ ਦੇ ਸਾਜਿਸ਼ਘਾੜੇ ਨੂੰ ਪਾਕਿਸਤਾਨ ਅਦਾਲਤ ਨੇ ਸੁਣਾਈ ਸਜ਼ਾ

26/11 ਮੁੰਬਈ ਹਮਲੇ ਦੇ ਸਾਜਿਸ਼ਘਾੜੇ ਨੂੰ ਪਾਕਿਸਤਾਨ ਅਦਾਲਤ ਨੇ ਸੁਣਾਈ ਸਜ਼ਾ

26/11 ਮੁੰਬਈ ਹਮਲੇ ਦੇ ਸਾਜਿਸ਼ਘਾੜੇ ਨੂੰ ਪਾਕਿਸਤਾਨ ਅਦਾਲਤ ਨੇ ਸੁਣਾਈ ਸਜ਼ਾਅਮਰੀਕਾ ਨੇ ਵੀ ਸਾਜਿਦ ਮਜੀਦ ’ਤੇ ਰੱਖਿਆ ਸੀ 50 ਲੱਖ ਰੁਪਏ ਦਾ ਇਨਾਮ
ਲਾਹੌਰ/ਬਿਊਰੋ ਨਿਊਜ਼ :
26/11 ਮੁੰਬਈ ਅੱਤਵਾਦੀ ਹਮਲੇ ਦੇ ਸਾਜਸ਼ਿਘਾੜੇ ਸਾਜਿਦ ਮਜੀਦ ਮੀਰ ਨੂੰ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ਦੇ ਮਾਮਲੇ ਵਿਚ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਸਾਢੇ 15 ਸਾਲ ਦੀ ਸਜ਼ਾ ਸੁਣਾਈ ਹੈ। ਸਾਜਿਦ ਮਜੀਦ ਮੀਰ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਭੂਮਿਕਾ ਲਈ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ। ਅਮਰੀਕਾ ਨੇ ਉਸ ’ਤੇ 50 ਲੱਖ ਡਾਲਰ ਦਾ ਇਨਾਮ ਵੀ ਐਲਾਨਿਆ ਹੈ। ਮੀਰ ਨੂੰ ਸਜ਼ਾ ਅਜਿਹੇ ਸਮੇਂ ਸੁਣਾਈ ਗਈ ਹੈ, ਜਦੋਂ ਪਾਕਿਸਤਾਨ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਸੂਚੀ ’ਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਿਹਾ ਹੈ। ਧਿਆਨ ਰਹੇ ਕਿ 26/11 ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਸਾਜਿਦ ਮਜੀਦ ਮੀਰ ਦੀ ਪਾਕਿਸਤਾਨ ਵਿਚ ਮੌਜੂਦਗੀ ਤੋਂ ਹੁਣ ਤੱਕ ਪਾਕਿਸਤਾਨ ਇਨਕਾਰ ਕਰਦਾ ਰਿਹਾ ਹੈ ਜਦਕਿ ਇਕ ਪਾਸੇ ਅੱਜ ਉਸ ਨੂੰ ਸਜ਼ਾ ਸੁਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

 

RELATED ARTICLES
POPULAR POSTS