17.6 C
Toronto
Thursday, September 18, 2025
spot_img
Homeਦੁਨੀਆਕਸਾਬ ਨਾਲ ਟ੍ਰੇਨਿੰਗ ਲੈ ਚੁੱਕਾ ਮੋਸਟ ਵਾਂਟਿਡ ਅੱਤਵਾਦੀ ਨਵੀਦ ਵੀ ਮਾਰਿਆ ਗਿਆ

ਕਸਾਬ ਨਾਲ ਟ੍ਰੇਨਿੰਗ ਲੈ ਚੁੱਕਾ ਮੋਸਟ ਵਾਂਟਿਡ ਅੱਤਵਾਦੀ ਨਵੀਦ ਵੀ ਮਾਰਿਆ ਗਿਆ

ਇਕ ਹਫਤੇ ਵਿਚ ਸੁਰੱਖਿਆ ਬਲਾਂ ਨੇ 20 ਤੋਂ ਜ਼ਿਆਦਾ ਅੱਤਵਾਦੀ ਮਾਰੇ
ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿਚੋਂ ਇਕ ਮੋਸਟ ਵਾਂਟਿਡ ਲਸ਼ਕਰ ਏ ਤੋਇਬਾ ਦਾ ਕਮਾਂਡਰ ਨਵੀਦ ਜਟ ਵੀ ਸ਼ਾਮਲ ਹੈ। ਨਵੀਦ ਇਸੇ ਸਾਲ ਫਰਵਰੀ ਵਿਚ ਸ੍ਰੀਨਗਰ ਦੇ ਹਰਿ ਸਿੰਘ ਹਸਪਤਾਲ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਨਵੀਦ ਨੇ 26/11 ਦੇ ਮੁੰਬਈ ਹਮਲੇ ਵਿਚ ਸ਼ਾਮਲ ਅਜਮਲ ਕਸਾਬ ਨਾਲ ਟਰੇਨਿੰਗ ਲਈ ਸੀ। ਜਾਣਕਾਰੀ ਮੁਤਾਬਕ ਨਵੀਦ ਕਸ਼ਮੀਰ ਵਿਚ ਨੌਜਵਾਨਾਂ ਅਤੇ ਬੱਚਿਆਂ ਦੀਆਂ ਹੱਤਿਆਵਾਂ ਵਿਚ ਵੀ ਸ਼ਾਮਲ ਸੀ। ਉਹ ਬੱਚਿਆਂ ਦਾ ਗਲਾ ਕੱਟ ਦਿੰਦਾ ਸੀ ਜਾਂ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੰਦਾ ਸੀ। ਧਿਆਨ ਰਹੇ ਕਿ ਲੰਘੇ ਇਕ ਹਫਤੇ ਦੌਰਾਨ ਸੁਰੱਖਿਆ ਬਲਾਂ ਨੇ 20 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

RELATED ARTICLES
POPULAR POSTS