ਅਮਰੀਕੀ ਰਾਸ਼ਟਰਪਤੀ ਨੇ ਕਿਹਾ – ਭਾਰਤ ਅਤੇ ਅਮਰੀਕਾ ਚੰਗੇ ਦੋਸਤ
ਓਸਾਕਾ/ਬਿਊਰੋ ਨਿਊਜ਼
ਜਪਾਨ ਦੇ ਓਸਾਕਾ ਸ਼ਹਿਰ ਵਿਚ ਜੀ-20 ਸਿਖਰ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਚ ਮੁਲਾਕਾਤ ਹੋਈ। ਇਸ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਭਾਰਤ ਤੇ ਅਮਰੀਕਾ ਚੰਗੇ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਵਿਚ ਕਦੀ ਵੀ ਇੰਨੀ ਨੇੜਤਾ ਨਹੀਂ ਸੀ। ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਏ ਹਨ ਅਤੇ ਉਹ ਭਾਰਤ ਨਾਲ ਅਮਰੀਕਾ ਦੀ ਦੋਸਤੀ ਨੂੰ ਇਕ ਨਵੀਂ ਉਚਾਈ ਤੱਕ ਲਿਜਾਣਗੇ। ਇਸੇ ਦੌਰਾਨ ਨਰਿੰਦਰ ਮੋਦੀ ਨੇ ਟਰੰਪ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਅੱਤਵਾਦ ਸਮੁੱਚੀ ਮਨੁੱਖਤਾ ਲਈ ਖਤਰਾ ਹੈ ਅਤੇ ਸਾਨੂੰ ਸਾਰਿਆਂ ਨੂੂੰ ਮਿਲ ਕੇ ਇਸ ਦਾ ਟਾਕਰਾ ਕਰਨਾ ਪਵੇਗਾ।
Check Also
ਰੂਸ ਨੇ ਯੂਕਰੇਨ ’ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
32 ਵਿਅਕਤੀਆਂ ਦੀ ਮੌਤ, 84 ਹੋਏ ਗੰਭੀਰ ਜ਼ਖ਼ਮੀ ਕੀਵ/ਬਿਊਰੋ ਨਿਊਜ਼ : ਰੂਸ ਨੇ ਯੂਕਰੇਨ ਦੇ …