20 C
Toronto
Wednesday, September 2, 2026
spot_img
Homeਭਾਰਤਨੇਪਾਲ 'ਚ ਹੁਣ 200 ਰੁਪਏ ਦਾ ਭਾਰਤੀ ਨੋਟ ਵੀ ਹੋਇਆ ਬੰਦ

ਨੇਪਾਲ ‘ਚ ਹੁਣ 200 ਰੁਪਏ ਦਾ ਭਾਰਤੀ ਨੋਟ ਵੀ ਹੋਇਆ ਬੰਦ

ਨੇਪਾਲ ‘ਚ ਹੁਣ 200 ਰੁਪਏ ਦਾ ਭਾਰਤੀ ਨੋਟ ਵੀ ਹੋਇਆ ਬੰਦਇਸ ਤੋਂ ਪਹਿਲਾਂ 2 ਹਜ਼ਾਰ ਅਤੇ ਪੰਜ ਸੌ ਰੁਪਏ ਦੇ ਨੋਟ ‘ਤੇ ਵੀ ਲੱਗੀ ਸੀ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਸਰਕਾਰ ਨੇ ਹੁਣ 200 ਰੁਪਏ ਦੇ ਭਾਰਤੀ ਨੋਟ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਨੇਪਾਲ ਨੇ ਦੋ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਭਾਰਤੀ ਨੋਟ ‘ਤੇ ਰੋਕ ਲਗਾਈ ਸੀ। ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਬਾਸਕੋਟਾ ਨੇ ਕਾਠਮੰਡੂ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਭਾਰਤੀ ਕਰੰਸੀ ਦੇ ਦੋ ਸੌ ਦੇ ਨੋਟ ‘ਤੇ ਪਾਬੰਦੀ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਹੁਣ ਦੋ ਹਜ਼ਾਰ ਤੇ ਪੰਜ ਸੌ ਰੁਪਏ ਦੇ ਨਾਲ ਭਾਰਤੀ ਕਰੰਸੀ ਦਾ ਦੋ ਸੌ ਰੁਪਏ ਦਾ ਨੋਟ ਵੀ ਕਿਸੇ ਸਰਕਾਰੀ, ਅਰਧ ਸਰਕਾਰੀ ਤੇ ਵਪਾਰਕ ਸੰਸਥਾਵਾਂ ਵਿਚ ਸਵੀਕਾਰਯੋਗ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਨੋਟਾਂ ‘ਤੇ ਲੱਗੀ ਪਾਬੰਦੀ ਦਾ ਕਾਰਨ ਨੇਪਾਲ ਵਿਚ ਲਗਾਤਾਰ ਫੜੇ ਜਾ ਰਹੇ ਨਕਲੀ ਨੋਟ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਵਿਚ ਭਾਰਤੀ ਨੋਟਾਂ ਦੀ ਅਸਲੀ ਤੇ ਨਕਲੀ ਦੀ ਪਛਾਣ ਲਈ ਕੋਈ ਵੀ ਪੈਮਾਨਾ ਨਹੀਂ ਹੈ। ਇਸ ਸਬੰਧੀ ਮੰਤਰੀ ਗੋਕੁਲ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਣਾ ਜ਼ਰੂਰੀ ਸੀ।

RELATED ARTICLES
POPULAR POSTS