ਸਿੱਖ ਵਿਰੋਧੀ ਕਤਲੇਆਮ ਨਾਲ ਪ੍ਰਭਾਵਿਤ ਹੈ ਅੰਸ਼ਦੀਪ ਸਿੰਘ ਦਾ ਪਰਿਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ‘ਚ ਪੈਂਦੇ ਕਾਨਪੁਰ ਦੇ ਸਿੱਖ ਨੌਜਵਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਵਿਚ ਤੈਨਾਤ ਦਸਤੇ ਵਿਚ ਸਥਾਨ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਸਿੱਖ ਨੌਜਵਾਨ ਦਾ ਨਾਮ ਅੰਸ਼ਦੀਪ ਸਿੰਘ ਭਾਟੀਆ ਹੈ।
1984 ਦੇ ਸਿੱਖ ਵਿਰੋਧੀ ਕਤਲੇਆਮ ਨੇ ਇਸ ਸਿੱਖ ਨੌਜਵਾਨ ਦੇ ਪਰਿਵਾਰ ਨੂੰ ਗਹਿਰੇ ਜ਼ਖ਼ਮ ਦਿੱਤੇ ਅਤੇ ਇਸ ਤੋਂ ਬਾਅਦ ਅੰਸ਼ਦੀਪ ਦਾ ਪਰਿਵਾਰ ਲੁਧਿਆਣਾ ਅਤੇ ਫਿਰ ਅਮਰੀਕਾ ਚਲਾ ਗਿਆ। ਅਸਲ ਵਿਚ ਅੰਸ਼ਦੀਪ ਸਿੰਘ ਭਾਟੀਆ ਦਾ ਪਰਿਵਾਰ ਕਾਨਪੁਰ ਦੇ ਬੱਰਾ ਇਲਾਕੇ ਵਿਚ ਰਹਿੰਦਾ ਸੀ। ਉਸ ਦੇ ਪਰਿਵਾਰ ਦੇ ਮੁਖੀਆ ਸਰਦਾਰ ਅਮਰੀਕ ਸਿੰਘ ਕਮਲ ਗੋਬਿੰਦ ਨਗਰ ਇਲਾਕੇ ਵਿਚ ਪੰਜਾਬ ਅਤੇ ਸਿੰਧ ਬੈਂਕ ਵਿਚ ਮੈਨੇਜਰ ਸਨ। 1984 ਵਿਚ ਦੇਸ਼ ਵਿਚ ਸਿੱਖ ਵਿਰੋਧੀ ਕਤਲੇਆਮ ਹੋਇਆ ਅਤੇ ਉਸ ਦੌਰਾਨ ਅੰਸ਼ਦੀਪ ਦਾ ਪਰਿਵਾਰ ਵੀ ਸ਼ਿਕਾਰ ਹੋਇਆ। ਕਤਲੇਆਮ ਦੌਰਾਨ ਪਰਿਵਾਰ ਦੇ ਛੋਟੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ ਅਤੇ ਵੱਡੇ ਬੇਟੇ ਦਵਿੰਦਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਪਰ ਉਹ ਬਚ ਗਏ। ਇਸ ਤੋਂ ਬਾਅਦ ਪਰਿਵਾਰ ਲੁਧਿਆਣਾ ਆ ਗਿਆ ਅਤੇ ਦਵਿੰਦਰ ਸਿੰਘ ਅਮਰੀਕਾ ਚਲੇ ਗਏ। ਅੰਸ਼ਦੀਪ ਦਾ ਲੁਧਿਆਣਾ ਦਾ ਜਨਮ ਹੈ ਅਤੇ ਦਵਿੰਦਰ ਸਿੰਘ ਉਸ ਦੇ ਪਿਤਾ ਹਨ। ਅੰਸ਼ਦੀਪ ਨੇ ਡੋਨਲਡ ਟਰੰਪ ਦੇ ਸੁਰੱਖਿਆ ਗਾਰਡ ਵਿਚ ਸ਼ਾਮਿਲ ਹੋਣ ਦਾ ਮਨ ਬਣਾਇਆ ਪਰ ਉਸ ਲਈ ਵੱਡੀ ਸਮੱਸਿਆ ਸੀ ਕਿ ਇਨ੍ਹਾਂ ਸੁਰੱਖਿਆ ਗਾਰਡਾਂ ਵਿਚ ਸ਼ਾਮਿਲ ਹੋਣ ਲਈ ਉਸ ਦਾ ਆਮ ਪਹਿਰਾਵਾ ਹੋਣਾ ਚਾਹੀਦਾ ਸੀ, ਕਿਉਂਕਿ ਅੰਸ਼ਦੀਪ ਇਕ ਸਿੱਖ ਹੈ ਤਾਂ ਉਸ ਨੂੰ ਇਸ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਤੈਨਾਤੀ ਲਈ ਜਦੋਂ ਉਸ ‘ਤੇ ਸ਼ਰਤਾਂ ਲਗਾਈਆਂ ਗਈਆਂ ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਲੰਬੀ ਲੜਾਈ ਲੜਨ ਤੋਂ ਬਾਅਦ ਉਸ ਨੂੰ ਜਿੱਤ ਮਿਲੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …