-9.2 C
Toronto
Monday, January 5, 2026
spot_img
Homeਭਾਰਤਵਿਦੇਸ਼ਾਂ 'ਚ ਲੁਕਿਆ ਹੈ ਭਾਰਤ ਦਾ 152-181 ਅਰਬ ਡਾਲਰ ਦਾ ਕਾਲਾ ਧਨ

ਵਿਦੇਸ਼ਾਂ ‘ਚ ਲੁਕਿਆ ਹੈ ਭਾਰਤ ਦਾ 152-181 ਅਰਬ ਡਾਲਰ ਦਾ ਕਾਲਾ ਧਨ

21EPBS-Money-La_28_1344398gਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਨਵੀਂ ਰਿਪੋਰਟ ਤੋਂ ਟੈਕਸ ਹੈਵਨ ਦੇਸ਼ਾਂ ਵਿਚ ਭਾਰਤੀਆਂ ਵਲੋਂ ਕਾਲਾ ਧਨ ਲੁਕਾਉਣ ਅਤੇ ਨਜਾਇਜ਼ ਤੌਰ ‘ਤੇ ਵਿਦੇਸ਼ਾਂ ਵਿਚ ਜਾਇਦਾਦ ਰੱਖਣ ਦਾ ਹੈਰਾਨੀ ਪੈਦਾ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਬੈਂਕ ਆਫ ਇਟਲੀ ਦੇ ਸੀਨੀਅਰ ਅਰਥ ਸ਼ਾਸ਼ਤਰੀ ਨੇ ਕਾਲੇ ਧਨ ‘ਤੇ ਇਕ ਖੁਲਾਸਾ ਕੀਤਾ। ਰਿਪੋਰਟ ਮੁਤਾਬਕ ਭਾਰਤੀਆਂ ਨੇ ਵਿਦੇਸ਼ਾਂ ਵਿਚ 152-181 ਅਰਬ ਡਾਲਰ ਭਾਵ 100 ਤੋਂ 120 ਖਰਬ ਰੁਪਏ ਦਾ ਕਾਲਾ ਧਨ ਜਮ੍ਹਾ ਕਰ ਰੱਖਿਆ ਹੈ। ਦੁਨੀਆ ਭਰ ਵਿਚ 6 ਤੋਂ 7 ਖਰਬ ਡਾਲਰ ਕਾਲਾ ਧਨ ਮੌਜੂਦ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਕਾਲਾ ਧਨ ਸ਼ੇਅਰਾਂ, ਕਰਜ਼ਾ ਅਤੇ ਬੈਂਕ ਡਿਪਾਜ਼ਿਟ ਰਾਹੀਂ ਜਮ੍ਹਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੀਅਲ ਅਸਟੇਟ, ਸੋਨਾ ਅਤੇ ਹੋਰ ਚੀਜ਼ਾਂ ਦੀ ਖਰੀਦਦਾਰੀ ਵਿਚ ਜਿਹੜਾ ਪੈਸਾ ਨਿਵੇਸ਼ ਕੀਤਾ ਗਿਆ ਹੈ, ਉਸ ਦੇ ਅੰਕੜੇ ਇਕੱਠਾ ਕਰਨਾ ਸੰਭਵ ਨਹੀਂ ਹੈ।

RELATED ARTICLES
POPULAR POSTS