ਅੰਤਰਜਾਤੀ ਪ੍ਰੇਮ ਵਿਆਹ ਕਰਨ ਵਾਲੀ ਲੜਕੀ ਤੇ ਉਸ ਨੂੰ ਬਚਾਉਣ ਆਏ ਏਐਸਆਈ ਦੀ ਹੱਤਿਆ
ਰੋਹਤਕ/ਬਿਊਰੋ ਨਿਊਜ਼ : ਮਿੰਨੀ ਸਕੱਤਰੇਤ ਦੇ ਗੇਟ ਨੰਬਰ 2 ਦੇ ਬਾਹਰ ਦਿੱਲੀ ਰੋਡ ‘ਤੇ ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਕਰਨਾਲ ਦੇ ਨਾਰੀ ਨਿਕੇਤਨ ਤੋਂ ਜੁਵੇਨਾਈਲ ਅਦਾਲਤ ਵਿਚ ਗਵਾਹੀ ਦੇਣ ਆਈ ਲੜਕੀ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ। ਬਾਈਕ ਸਵਾਰ ਦੋ ਹਮਲਾਵਰਾਂ ਨੇ ਲੜਕੀ ਨੂੰ ਬਚਾਉਣ ਆਏ ਇੰਸਪੈਕਟਰ ਨਰਿੰਦਰ ਨੂੰ ਵੀ ਦੋ ਗੋਲੀਆਂ ਮਾਰੀਆਂ। ਦੋਵੇਂ ਜ਼ਖ਼ਮੀਆਂ ਨੂੰ ਪੀਜੀਆਈ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ। ਲੜਕੀ ਦੇ ਨਾਲ ਮੌਜੂਦ ਉਸਦੇ ਪਤੀ ਦੇ ਭਰਾ ਅਤੇ ਮਾਂ ‘ਤੇ ਵੀ ਗੋਲੀਆਂ ਚਲਾਈਆਂ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਲੜਕੀ ਨੇ ਇਕ ਸਾਲ ਪਹਿਲਾਂ ਰੋਹਤਕ ਦੇ ਲੜਕੇ ਨਾਲ ਅੰਤਰਜਾਤੀ ਪ੍ਰੇਮ ਵਿਆਹ ਕੀਤਾ ਸੀ। ਉਸ ਸਮੇਂ ਲੜਕੀ ਨਾਬਾਲਗ ਸੀ, ਇਸ ਲਈ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ। ਇਸੇ ਮਾਮਲੇ ਵਿਚ ਬੁੱਧਵਾਰ ਨੂੰ ਉਨ੍ਹਾਂ ਦੀ ਪੇਸ਼ੀ ਸੀ। ਜਿਸ ਜਗ੍ਹਾ ‘ਤੇ ਦਿਨ ਦਿਹਾੜੇ ਵਾਰਦਾਤ ਹੋਈ, ਉਥੇ ਮਿੰਨੀ ਸਕੱਤਰੇਤ ਤੋਂ ਇਲਾਵਾ ਮਹਿਲਾ ਥਾਣਾ ਅਤੇ ਲੜਕੀਆਂ ਦਾ ਆਈ.ਸੀ. ਕਾਲਜ ਵੀ ਹੈ। ਇਸ ਦੇ ਬਾਵਜੂਦ ਦੋ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੂਰੀ ਘਟਨਾ ਸੀਸੀ ਟੀਵੀ ਵਿਚ ਕੈਦ ਹੋ ਗਈ ਹੈ। ਐਸਪੀ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ। ਸਿੰਘਪੁਰਾ ਕਲਾਂ ਪਿੰਡ ਦੇ ਨਿਵਾਸੀ ਰਿੰਕੂ ਉਰਫ ਦਿਨੇਸ਼ ਨੇ ਦੱਸਿਆ ਕਿ ਉਸਦੇ ਭਰਾ ਸੀਮੀ ਨੇ ਇਕ ਸਾਲ ਪਹਿਲਾਂ ਰੋਹਤਕ ਦੀ ਮਮਤਾ ਨਾਲ ਪ੍ਰੇਮ ਵਿਆਹ ਕੀਤਾ ਸੀ। ਲੜਕੀ ਦੇ ਪਰਿਵਾਰ ਵਾਲੇ ਉਸਦੇ ਵਿਆਹ ਤੋਂ ਖੁਸ਼ ਨਹੀਂ ਸਨ। ਜਦ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਅਦਾਲਤ ਨੇ ਉਸ ਨੂੰ ਕਰਨਾਲ ਦੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ। ਲੜਕੇ ਅਤੇ ਉਸਦੇ ਰਿਟਾਇਰਡ ਫੌਜੀ ਪਿਤਾ ਨੂੰ ਜੇਲ੍ਹ ਭੇਜਿਆ ਗਿਆ ਸੀ। ਬੁੱਧਵਾਰ ਨੂੰ ਇਸੇ ਮਾਮਲੇ ਵਿਚ ਲੜਕੀ ਦੀ ਜੁਵੇਨਾਈਲ ਅਦਾਲਤ ਵਿਚ ਗਵਾਹੀ ਸੀ। ਸਵੇਰ ਦੇ ਸਮੇਂ ਹੀ ਲੜਕੀ ਨੂੰ ਗਵਾਹੀ ਲਈ ਰੋਹਤਕ ਲਿਆਂਦਾ ਗਿਆ ਸੀ। ਲੜਕੇ ਦੀ ਮਾਂ ਪ੍ਰਮਿਲਾ ਅਤੇ ਭਰਾ ਰਿੰਕੂ ਵੀ ਮਿੰਨੀ ਸਕੱਤਰੇਤ ਪਹੁੰਚ ਗਏ ਸਨ।
Home / ਭਾਰਤ / ਆਨਰ ਕਿਲਿੰਗ : ਰੋਹਤਕ ‘ਚ ਮਿੰਨੀ ਸਕੱਤਰੇਤ ਦੇ ਬਾਹਰ ਦੁਪਹਿਰ 2.30 ਵਜੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
Check Also
ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਸੀ.ਆਈ.ਐਸ.ਐਫ. ਅਧਿਕਾਰੀ ਬਣੀ
ਹਿੰਮਤ ਅਤੇ ਦਿ੍ਰੜ ਇਰਾਦੇ ਦੀ ਗੀਤਾ ਸਮੋਥਾ ਨੇ ਕੀਤੀ ਮਿਸਾਲ ਕਾਇਮ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ …