Breaking News
Home / ਮੁੱਖ ਲੇਖ / ਪੰਜਾਬਦੀ ਸਿਆਸੀ ਸੋਚ ਤੇ ਆਮਆਦਮੀਪਾਰਟੀ

ਪੰਜਾਬਦੀ ਸਿਆਸੀ ਸੋਚ ਤੇ ਆਮਆਦਮੀਪਾਰਟੀ

ਰਾਜਪਾਲ ਸਿੰਘ
ਪੰਜਾਬਦੀ ਸਿਆਸੀ ਸੋਚ ਵਿੱਚਤਿੰਨ ਮੁੱਖ ਧਾਰਾਵਾਂ ਚੱਲਰਹੀਆਂ ਹਨ। ਪਹਿਲੀਆਰਥਿਕ-ਸਮਾਜਿਕਮਸਲਿਆਂ ਦੇ ਹੱਲਲਈ ਜੋ ਸਿਆਸਤਕਰਦੀ ਹੈ, ਉਸ ਲਈਸਿਧਾਂਤਕ ਤੌਰ ‘ਤੇ ਉਹ ਸਿੱਖੀ ਦੀਰਵਾਇਤੀ ਸੋਚ ਨੂੰ ਆਧਾਰਵਜੋਂ ਪੇਸ਼ਕਰਦੀ ਹੈ। ਇਹ ਧਾਰਾਅਤੀਤਵੱਲਝਾਕਦੀ ਹੈ, ਸਿੱਖ ਵਿਰਸੇ ਨੂੰ ਪ੍ਰੇਰਨਾਸਰੋਤਮੰਨਦੀ ਹੈ, ਮਹਾਰਾਜਾਰਣਜੀਤ ਸਿੰਘ ਦੇ ਰਾਜ ਨੂੰ ਆਦਰਸ਼ਬਣਾਉਂਦੀ ਹੈ ਅਤੇ ਸਿੱਖ ਇਤਿਹਾਸਕਨਾਇਕਾਂ ਦੀਆਂ ਯਾਦਗਾਰਾਂ ਸਥਾਪਿਤਕਰਦੀ ਹੈ। ਪੰਜਾਬ ਨੂੰ ਸਿੱਖਾਂ ਦੀਭੂਮੀਮੰਨਦਿਆਂ ਕੁਦਰਤੀਸੋਮਿਆਂ ਉੱਤੇ ਪੰਜਾਬ ਦੇ ਹੱਕ ਦੀਵਕਾਲਤਕਰਦੀ ਹੈ ਅਤੇ ਪੰਜਾਬਲਈ ਸਿਆਸੀ ਤੌਰ ‘ਤੇ ਵੱਧਅਧਿਕਾਰ ਚਾਹੁੰਦੀ ਹੈ। ਅਕਾਲੀਦਲਅਤੇ ਸਿੱਖਾਂ ਦੀਨੁਮਾਇੰਦਗੀਦਾਦਾਅਵਾਕਰਨਵਾਲੇ ਕੁਝ ਹੋਰਧੜੇ ਇਸ ਧਾਰਾਵਿੱਚਸ਼ਾਮਲਹਨ। ਪੇਂਡੂ ਖੇਤਰਅਤੇ ਪੇਂਡੂ ਪਿਛੋਕੜਵਾਲੇ ਸ਼ਹਿਰੀਤਬਕੇ ਵਿੱਚ ਇਸ ਦਾ ਚੰਗਾ ਪ੍ਰਭਾਵ ਹੈ।
ਦੂਜੀਧਾਰਾਮੁਲਕਦੀ ਕੌਮੀ ਮੁੱਖ ਧਾਰਾਨਾਲਜੁੜੀ ਹੋਈ ਹੈ। ਇਹ ਵਿਰਸੇ ਦੀਬਜਾਏ ਆਧੁਨਿਕਤਾਵਿੱਚਰੁਚੀਰੱਖਦੀ ਹੈ। ਪੰਜਾਬ ਦੇ ਮਸਲਿਆਂ ਨੂੰ ਸਮੁੱਚੇ ਮੁਲਕ ਦੇ ਪ੍ਰਸੰਗ ਵਿੱਚਦੇਖਦੀ ਹੈ ਅਤੇ ਇਨ੍ਹਾਂ ਨੂੰ ਤਕਨੀਕੀਤਰੱਕੀ ਤੇ ਸਰਮਾਏਦਾਰੀਵਿਕਾਸ ਨੂੰ ਤੇਜ਼ ਕਰਕੇ ਹੱਲਕਰਨਵਿੱਚਯਕੀਨਰੱਖਦੀ ਹੈ। ਕਾਂਗਰਸਪਾਰਟੀ ਮੁੱਖ ਤੌਰ ‘ਤੇ ਇਸ ਧਾਰਾਦੀਨੁਮਾਇੰਦਗੀਕਰਦੀ ਹੈ। ਪੰਜਾਬਵਿਚਲੀਭਾਰਤੀਜਨਤਾਪਾਰਟੀ, ਜੋ ਪੰਜਾਬਵਿੱਚਘੱਟਗਿਣਤੀਧਰਮਦੀਨੁਮਾਇੰਦਗੀਕਰਦੀਹੋਣਕਰਕੇ ਕੱਟੜਧਾਰਮਿਕਪੈਂਤੜਾਨਹੀਂ ਲੈਸਕਦੀ, ਵੀਕਾਫੀਹੱਦਤੱਕ ਇਸੇ ਧਾਰਾਅਧੀਨ ਆ ਜਾਂਦੀ ਹੈ।
ਤੀਸਰੀਧਾਰਾਖੱਬੇ ਪੱਖੀ ਸੋਚ ਵਾਲੀ ਹੈ। ਪਿਛਲੇ ਸਾਲਾਂ ਦੌਰਾਨ ਕਮਿਊਨਿਸਟਾਂ ਦੀਸੱਤਾਵਾਲੇ ਮੁਲਕਾਂ ਵਿੱਚ ਆਈਆਂ ਤਬਦੀਲੀਆਂ ਕਾਰਨਭਾਵੇਂ ਇਸ ਧਾਰਾਦੀ ਸਿਆਸੀ ਸ਼ਕਤੀਅਤੇ ਸਰਗਰਮੀਆਂ ਵਿੱਚਕਮੀ ਆਈ ਹੈ ਪਰ ਇਸ ਧਾਰਾ ਦੇ ਸਮਾਜਵਾਦੀਆਦਰਸ਼ਆਮਜਨਤਾ ਨੂੰ ਪ੍ਰਭਾਵਿਤਕਰਦੇ ਹਨ। ਇਸ ਕਰਕੇ ਇਸ ਧਾਰਾਦੀਨੁਮਾਇੰਦਗੀਕਰਦੀਆਂ ਪਾਰਟੀਆਂ ਦੀ ਸਿਆਸੀ ਸ਼ਕਤੀਨਾਲੋਂ ਇਸ ਦਾਆਮਪ੍ਰਭਾਵਬਹੁਤਜ਼ਿਆਦਾ ਹੈ ਜੋ ਵੱਖ-ਵੱਖਵਰਗਾਂ ਦੇ ਚਲਦੇ ਸੰਘਰਸ਼ਾਂ, ਕਿੱਤਾਆਧਾਰਿਤਜਥੇਬੰਦੀਆਂ ਅਤੇ ਸਾਹਿਤਕ-ਸਭਿਆਚਾਰਕਹਲਕਿਆਂ ਵਿੱਚ ਜ਼ੋਰ-ਸ਼ੋਰਨਾਲਪ੍ਰਗਟ ਹੁੰਦਾਰਹਿੰਦਾ ਹੈ।
ਉਂਜ, ਇਨ੍ਹਾਂ ਤਿੰਨਾਂ ਧਾਰਾਵਾਂ ਵਿੱਚਬਹੁਤੀਆਂ ਸਪੱਸ਼ਟਲਕੀਰਾਂ ਨਹੀਂ ਖਿੱਚੀਆਂ ਹੋਈਆਂ। ਰਵਾਇਤੀ ਸਿੱਖੀ ਨੂੰ ਮਾਡਲਮੰਨਣਵਾਲੀਧਾਰਾਵਰਤਮਾਨਸਮੇਂ ਦੀਆਂ ਲੋੜਾਂ ਦੇ ਦਬਾਅਹੇਠਬਹੁਤਵਾਰ ਕੌਮੀ ਧਾਰਾ ਦੇ ਨੇੜੇ ਹੋ ਜਾਂਦੀ ਹੈ। ਜਗੀਰੂ ਯੁੱਗ ਦੇ ਸਿੱਖੀ ਮਾਡਲਦੀਸਬਰ-ਸੰਤੋਖਵਾਲੀਜੀਵਨਸ਼ੈਲੀਦੀਧਾਰਨਾ ਚੁੱਪ-ਚੁਪੀਤੇ ਬੇਥਾਹ ਪੂੰਜੀ ਅਤੇ ਸਾਰੀਆਂ ਸੁੱਖ-ਸਹੂਲਤਾਂ ਇਕੱਠੀਆਂ ਕਰਨਵਾਲੀਸਿਆਸਤਵਿੱਚਬਦਲਜਾਂਦੀ ਹੈ। ਇਹ ਤਬਦੀਲੀਅਕਾਲੀਦਲਵਿਚੋਂ ਟੌਹੜਾ ਧੜੇ ਦੇ ਜ਼ੋਰ ਨੂੰ ਖਤਮਕਰਕੇ ਬਾਦਲਪਰਿਵਾਰਦੀਸਰਦਾਰੀਉਭਾਰਦੀ ਹੈ; ਰਵਾਇਤੀਜਥੇਦਾਰਾਂ ਦੀ ਥਾਂ ‘ਤੇ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਜੋਟੀਦਾਰਸਾਰੀਸ਼ਕਤੀ ਦੇ ਮਾਲਕਬਣਜਾਂਦੇ ਹਨ। ਦੂਜੇ ਪਾਸੇ, ਕੌਮੀ ਧਾਰਾਵਾਲੀ ਕਾਂਗਰਸਪਾਰਟੀਆਪਣੀਆਂ ਸਥਾਨਕਲੋੜਾਂ ਤਹਿਤ ਸਿੱਖ ਵਿਰਸੇ ਦੀਆਂ ਗੱਲਾਂ ਕਰਦੀ ਹੈ ਅਤੇ ਪੰਜਾਬਵਿੱਚੋਂ ਲੰਘਦੇ ਦਰਿਆਵਾਂ ਉੱਤੇ ਕੇਵਲਪੰਜਾਬਦਾ ਹੱਕ ਜਤਾਉਂਦੀ ਹੈ। ਇਸੇ ਤਰ੍ਹਾਂ ਭਾਰਤੀਜਨਤਾਪਾਰਟੀਦਾਮੁਲਕਪੱਧਰ ਉੱਤੇ ਮੁੱਖ ਵਿਰੋਧ ਕਾਂਗਰਸਨਾਲਹੋਣਕਰਕੇ, ਵਿਚਾਰਧਾਰਕ ਤੌਰ ‘ਤੇ ਕੱਟੜ ਕੌਮੀ ਪਹੁੰਚ ਰੱਖਣ ਦੇ ਬਾਵਜੂਦ, ਉਹ ਸਿੱਖ ਧਰਮ’ਤੇ ਆਧਾਰਿਤਖੇਤਰੀਪਾਰਟੀਅਕਾਲੀਦਲਨਾਲਜੁੜਜਾਂਦੀ ਹੈ।
ਖੱਬੇ ਪੱਖੀਧਾਰਾਵਿਚਾਰਧਾਰਕਪੱਖੋਂ ਧਰਮਾਂ ਅਤੇ ਖਿੱਤਿਆਂ ਦੀਸਿਆਸਤ ਤੋਂ ਉੱਪਰ ਉੱਠ ਕੇ ਮਿਹਨਤਕਸ਼ਾਂ ਦੇ ਹੱਕ ਵਿੱਚਖੜ੍ਹਨਦਾਦਮਭਰਦੀ ਹੈ, ਇਸ ਲਈ ਇਸ ਦੀਨੇੜਤਾਧਰਮਆਧਾਰਿਤਖੇਤਰੀਪਾਰਟੀਦੀਬਜਾਏ ਸੈਕੂਲਰ ਕੌਮੀ ਧਾਰਾਵਾਲੀਧਿਰ (ਕਾਂਗਰਸ) ਨਾਲ ਹੁੰਦੀਰਹਿੰਦੀ ਹੈ। ਇਸ ਧਾਰਾ ਦੇ ਕੁਝ ਚਿੰਤਕਾਂ ਵੱਲੋਂ ਇਸ ਧਾਰਾ ਦੇ ਸਰਮਾਏਦਾਰੀਸੱਤਾਪ੍ਰਤੀਵਿਰੋਧਅਤੇ ਇਸ ਦੇ ਸਮਾਜਵਾਦੀਆਦਰਸ਼ਾਂ ਨੂੰ ਸਿੱਖ ਧਰਮ ਦੇ ‘ਕਿਰਤਕਰਨ ਤੇ ਵੰਡਛਕਣ’ ਦੇ ਆਦਰਸ਼ਾਂ ਨਾਲਜੋੜਨਦੀਕੋਸ਼ਿਸ਼ਵੀਚੱਲਦੀਰਹਿੰਦੀ ਹੈ। ਸੋ, ਇਸ ਦਾਜ਼ਿਆਦਾਤਾਲਮੇਲ ਤਾਂ ਕਾਂਗਰਸਨਾਲ ਹੀ ਬਣਦਾ ਹੈ ਪਰ ਇਸ ਦਾ ਕੁਝ ਹਿੱਸਾ ਦੂਸਰੀਦਿਸ਼ਾਵੱਲਵੀਅਹੁਲਦਾਰਹਿੰਦਾ ਹੈ; ਮਸਲਨ, ਕਪੂਰੀਮੋਰਚੇ ਵੇਲੇ ਸੀਪੀਐੱਮ ਜਾਂ ਕੁਝ ਸਾਬਕਾਨਕਸਲੀਆਂ ਦਾ ਸਿੱਖ ਸਿਆਸਤਵੱਲ ਝੁਕਾਅ।
ਇਉਂ ਇਹ ਤਿੰਨੇ ਧਾਰਾਵਾਂ ਇੱਕ ਦੂਜੀਨਾਲਟਕਰਾਉਂਦੀਆਂ ਵੀਹਨ, ਸਿਆਸੀ ਲੋੜਾਂ ਦੇ ਦਬਾਅਹੇਠ ਇੱਕ ਦੂਜੇ ਨਾਲਜੁੜਦੀਆਂ ਵੀਹਨ। ਇਨ੍ਹਾਂ ਤੋਂ ਬਿਨਾਂ ਸਿਆਸੀ ਸੋਚ ਦੇ ਦੋਨਾਂ ਸਿਰਿਆਂ ਉੱਤੇ ਕੁਝ ਗਰੁੱਪ ਹਨ ਜੋ ਰਵਾਇਤੀਸਿਆਸਤ ਨੂੰ ਰੱਦਕਰਦੇ ਹਨ। ਇੱਕ ਸਿਰੇ ਉੱਤੇ ਖ਼ਾਲਿਸਤਾਨੀ ਗਰੁੱਪ ਹਨ ਜੋ ਸਮਝਦੇ ਹਨ ਕਿ ਪੰਜਾਬਦੀਆਂ ਸਾਰੀਆਂ ਸਮੱਸਿਆਵਾਂ ਦਾਹੱਲਵੱਖਰਾਮੁਲਕਬਣਾ ਕੇ ਹੀ ਹੋਵੇਗਾ। ਦੂਸਰੇ ਸਿਰੇ ਉੱਤੇ ਨਕਸਲੀ ਸੋਚ ਦੇ ਕੁਝ ਧੜੇ ਹਨਜਿਨ੍ਹਾਂ ਅਨੁਸਾਰਸਾਰੀਆਂ ਸਮੱਸਿਆਵਾਂ ਦਾਹੱਲਹਥਿਆਰਬੰਦਇਨਕਲਾਬਨਾਲ ਹੀ ਹੋਵੇਗਾ। ਇਹ ਗਰੁੱਪ ਮੌਜੂਦਾ ਸਿਸਟਮ ਦੇ ਸੁਧਾਰਵਿੱਚਯਕੀਨਨਹੀਂ ਰੱਖਦੇ ਅਤੇ ਪਾਰਲੀਮਾਨੀਸਿਆਸਤਕਰਰਹੀਆਂ ਬਾਕੀਸਾਰੀਆਂ ਪਾਰਟੀਆਂ ਨੂੰ ਰੱਦਕਰਦੇ ਹਨ।
ਪੰਜਾਬਦੀਆਮਆਦਮੀਪਾਰਟੀਵਿੱਚਇਨ੍ਹਾਂ ਤਿੰਨਾਂ ਧਾਰਾਵਾਂ ਦੇ ਲੋਕਸ਼ਾਮਲ ਹੋ ਗਏ। ਸਭ ਤੋਂ ਪਹਿਲਾਂ ਉਹ ਲੋਕ ਇਸ ਵੱਲ ਖਿੱਚੇ ਗਏ ਜਿਨ੍ਹਾਂ ਦੀਖੱਬੀ ਜਾਂ ਸੱਜੀ, ਕੋਈ ਪੱਕੀ ਸਿਆਸੀ ਵਿਚਾਰਧਾਰਾਨਹੀਂ ਸੀ। ਇਨਕਲਾਬਦਾਨਾਅਰਾਲਾਉਣ ਦੇ ਬਾਵਜੂਦ ਉਹ ਮੌਜੂਦਾ ਪ੍ਰਬੰਧ ਨੂੰ ਉਲਟਾਉਣਾਨਹੀਂ ਚਾਹੁੰਦੇ ਸਨ, ਬਲਕਿ ਇਸ ਵਿੱਚਸੁਧਾਰਕਰਕੇ ਇਸ ਨੂੰ ਵਧੀਆਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਕੇਜਰੀਵਾਲਦੀਆਂ ਭ੍ਰਿਸ਼ਟਾਚਾਰਮੁਕਤਭਾਰਤ, ਲੋਕਪਾਲਦੀਕਾਇਮੀ, ਵਾਲੰਟੀਅਰਾਂ ‘ਤੇ ਆਧਾਰਿਤਪਾਰਟੀਪ੍ਰਬੰਧ, ਆਮਆਦਮੀ ਨੂੰ ਸਿਆਸੀ ਤਾਕਤਦੇਣਵਰਗੀਆਂ ਗੱਲਾਂ ਨੇ ਖਿੱਚ ਪਾਈ। ਸ਼ਹਿਰਾਂ ਕਸਬਿਆਂ ਦਾਛੋਟਾਵਪਾਰੀਵਰਗ, ਦਸਤਕਾਰ, ਬੇਰੁਜ਼ਗਾਰ ਨੌਜਵਾਨ ਅਤੇ ਨੌਕਰੀ ਪੇਸ਼ਾਮੱਧਵਰਗ ਜੋ ਆਮਕਰਕੇ ਪੰਜਾਬਦੀਸਿਆਸਤਵਿੱਚ ਅਣਗੌਲਿਆ ਰਹਿੰਦਾ ਹੈ, ਵੱਡੀਪੱਧਰ’ਤੇ ਇਸ ਵਿੱਚਸਰਗਰਮ ਹੋਇਆ। ਇਸ ਵਿੱਚਸ਼ਾਮਲ ਹੋ ਕੇ ਇਸ ਵਰਗ ਨੂੰ ਢਹਿੰਦੀਆਂ ਕਲਾਂ ਵਿੱਚ ਜਾ ਰਹੀ ਕਾਂਗਰਸਪਾਰਟੀਅਤੇ ਜੱਟ ਸਿੱਖ ਦਾਬੇ ਵਾਲੀਅਕਾਲੀਪਾਰਟੀ, ਦੋਵਾਂ ਤੋਂ ਵੱਖਰਾਨਵਾਂ ਬਦਲਮਿਲ ਗਿਆ। ਇਸ ਦੇ ਨਾਲ ਹੀ ਇਨਕਲਾਬਦੀ ਝਾਕ ਛੱਡ ਚੁੱਕੇ ਅਤੇ ਕਮਿਊਨਿਸਟਪਾਰਟੀਆਂ ਜਾਂ ਗਰੁੱਪਾਂ ਤੋਂ ਨਿਰਾਸ਼ ਹੋ ਚੁੱਕੇ ਖੱਬੇ ਪੱਖੀ ਸੋਚ ਵਾਲੇ ਕਾਰਕੁਨਵੀ ਇਸ ਵਿੱਚਵੱਡੀਗਿਣਤੀਵਿੱਚਸ਼ਾਮਲ ਹੋਏ। ਡਾ. ਧਰਮਵੀਰ ਗਾਂਧੀ, ਡਾ. ਬਲਬੀਰ ਸਿੰਘ ਅਤੇ ਵਿਰੋਧੀਧਿਰਦਾਨਵਾਂ ਚੁਣਿਆ ਆਗੂ ਹਰਪਾਲ ਸਿੰਘ ਚੀਮਾ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਇਸੇ ਦੌਰਾਨ ਕੱਟੜ ਸਿੱਖ ਸਿਆਸਤਨਾਲਜੁੜੇ ਪਰਬਾਦਲਅਕਾਲੀਦਲਵੱਲੋਂ ਖੂੰਜੇ ਲਾਏ ਹੋਏ ਸਿਆਸਤਦਾਨਾਂ ਦੀ ਅੱਖ ਵੀ ਇਸ ਨਵੇਂ ਉਭਰਰਹੇ ਪਲੈਟਫਾਰਮ’ਤੇ ਪੈ ਗਈ ਸੀ। ਅਸਲਵਿੱਚ ਇਹ ਲੋਕ 1984 ਦੀਆਂ ਘਟਨਾਵਾਂ ਕਾਰਨਨਾ ਤਾਂ ਕਾਂਗਰਸ ਦੇ ਨੇੜੇ ਜਾ ਸਕਦੇ ਸਨਅਤੇ ਨਾ ਹੀ ਸ਼੍ਰੋਮਣੀਅਕਾਲੀਦਲਦਾਬਦਲਿਆਰੂਪਅਤੇ ਭਾਜਪਾਨਾਲ ਸਾਂਝ ਵਾਲੀ ਕੌਮੀ ਧਾਰਾਇਨ੍ਹਾਂ ਨੂੰ ਰਾਸ ਆਉਂਦੀ ਸੀ। ਸੋ 2017 ਦੀਆਂ ਵਿਧਾਨਸਭਾਚੋਣਾਂ ਤੋਂ ਕੁਝ ਸਮਾਂ ਪਹਿਲਾਂ ਇਹ ਗੈਰ-ਰਸਮੀ ਤੌਰ ‘ਤੇ ਆਮਆਦਮੀਪਾਰਟੀਵਿੱਚਰਲ ਗਏ ਅਤੇ ਚੋਣਾਂ ਵਾਲੇ ਮਾਹੌਲ ਵਿੱਚਮਦਦਕਰਦੇ ਕਰਦੇ ਇਸ ਨੂੰ ਤਕਰੀਬਨਅਗਵਾ ਹੀ ਕਰਕੇ ਲੈ ਗਏ। ਇਸ ਅਮਲਵਿੱਚਵਿਦੇਸ਼ਵਸਦੇ ਸਿੱਖਾਂ ਦਾਵੱਡਾਰੋਲ ਸੀ। ਇਸ ਨਾਲਆਮਆਦਮੀਪਾਰਟੀਦੀਪੰਜਾਬਵਿੱਚਹਵਾ ਤਾਂ ਬਹੁਤਬਣ ਗਈ ਪਰ ਇਸ ਧਿਰ ਦੇ ਅੱਗੇ ਆਉਣਨਾਲ ਕੌਮੀ ਧਾਰਾਵਾਲਾਸ਼ਹਿਰੀਤਬਕਾਅੰਦਰਖਾਤੇ ਇਸ ਨਾਲੋਂ ਵੱਖ ਹੋ ਗਿਆ ਜਿਸ ਦਾਖਮਿਆਜ਼ਾ’ਆਪ’ ਨੂੰ ਚੋਣਨਤੀਜਿਆਂ ਵਿੱਚ ਭੁਗਤਣਾਪਿਆ।
ਇਉਂ ਵੱਖ-ਵੱਖਕਾਰਨਾਂ ਕਰਕੇ ਬਿਲਕੁਲਵੱਖਰੇ ਵਿਚਾਰਰੱਖਣਵਾਲੀਆਂ ਤਿੰਨ ਸਿਆਸੀ ਧਾਰਾਵਾਂ ਦੇ ਲੋਕ ਇਸ ਵਿੱਚਸ਼ਾਮਲ ਹੋਏ ਜਿਸ ਕਾਰਨਪਾਰਟੀਦੀ ਕੋਈ ਸਾਂਝੀ ਵਿਚਾਰਧਾਰਾਨਾਬਣ ਸਕੀ। ਆਪਸਵਿੱਚ ਖਹਿ ਰਹੀਆਂ ਇਨ੍ਹਾਂ ਤਿੰਨਾਂ ਧਾਰਾਵਾਂ ਦਾ ਇੱਕ ਪਾਰਟੀਵਿੱਚਬਣੇ ਰਹਿਣਾਮੁਸ਼ਕਿਲ ਹੈ, ਇਸ ਕਰਕੇ ਹੀ ਪਾਰਟੀਵਿੱਚ ਕੋਈ ਜਥੇਬੰਦਕਏਕਤਾਨਹੀਂ ਬਣਰਹੀ। ਮੌਜੂਦਾ ਵਿਵਾਦਭਾਵੇਂ ਬਾਹਰੀਰੂਪਵਿੱਚਪਾਰਟੀਦੀ ਕੇਂਦਰੀਲੀਡਰਸ਼ਿਪਵੱਲੋਂ ਵਿਧਾਨਸਭਾਈ ਗਰੁੱਪ ਦਾ ਆਗੂ ਬਦਲਣਵਾਲਾਲਗਦਾ ਹੈ ਪਰਅਸਲਵਿੱਚ ਇਸ ਪਿੱਛੇ ਵੀਵਿਚਾਰਧਾਰਾਵਾਂ ਦਾਟਕਰਾਅ ਹੀ ਹੈ। ਸੁਖਪਾਲ ਸਿੰਘ ਖਹਿਰਾਦਾਰੈਫਰੰਡਮ 2020 ਦੇ ਹੱਕ ਵਿੱਚਬੋਲਣਾ, ਬਰਗਾੜੀਮੋਰਚੇ ਵਿੱਚਹਾਜ਼ਰੀਲਵਾਉਣੀ, ਅਹੁਦਾਬਦਲਣ ਦੇ ਮੌਜੂਦਾ ਵਿਵਾਦ ਨੂੰ ਦਿੱਲੀਬਨਾਮਪੰਜਾਬਦਾਰੂਪ ਦੇ ਕੇ ਪੇਸ਼ਕਰਨਾ, ਬਠਿੰਡਾਰੈਲੀਵਿੱਚਇਨਕਲਾਬ ਦੇ ਨਾਅਰੇ ਨੂੰ ਰੱਦਕਰਕੇ ਪੰਜਾਬੀਏਕਤਾਦਾਨਾਅਰਾਲੁਆਉਣਾਆਦਿ ਤੋਂ ਸਪੱਸ਼ਟ ਹੈ ਕਿ ਇਹ ਧੜਾਆਮਆਦਮੀਪਾਰਟੀ ਨੂੰ ਪੰਜਾਬਦੀ ਕਿਸ ਸਿਆਸੀ ਧਾਰਾਵੱਲਖਿੱਚਣਦੀਕੋਸ਼ਿਸ਼ਕਰਰਿਹਾ ਹੈ। ਦੂਜੇ ਪਾਸੇ, ਆਉਂਦੀਆਂ ਲੋਕਸਭਾਚੋਣਾਂ ਵਿੱਚ ਕਾਂਗਰਸਨਾਲ ਗੱਠਜੋੜਦੀਆਂ ਕਨਸੋਆਂ ਪਾਰਟੀਅੰਦਰਲੀ ਕੌਮੀ ਧਾਰਾਅਤੇ ਖੱਬੀਧਾਰਾਦੀ ਸਾਂਝੀ ਸਿਆਸੀ ਦਿਸ਼ਾਅਤੇ ਸੋਚ ਨੂੰ ਪ੍ਰਗਟਕਰਰਹੀਆਂ ਹਨ। ਆਉਣਵਾਲੇ ਸਮੇਂ ਵਿੱਚਆਮਆਦਮੀਪਾਰਟੀਅੰਦਰਲਾ ਇਹ ਸੰਘਰਸ਼ਚੱਲਦਾਰਹੇਗਾ ਜਿਸ ਦਾਨਿਬੇੜਾ ਇੱਕ ਧਿਰ ਦੇ ਪਾਰਟੀਵਿਚੋਂ ਬਾਹਰਹੋਣਨਾਲ ਹੀ ਹੋਵੇਗਾ। ਇਸ ਤਰ੍ਹਾਂ ਹੀ ਪਾਰਟੀਦੀ ਸਿਆਸੀ ਸੇਧਸਪਸ਼ਟ ਹੋ ਸਕੇਗੀ ਅਤੇ ਜਥੇਬੰਦਕ ਤੌਰ ‘ਤੇ ਪਾਰਟੀਵਿੱਚਅਨੁਸ਼ਾਸਨਬਹਾਲ ਹੋ ਸਕੇਗਾ। ਉਂਜ, ਮੌਜੂਦਾ ਵਰਤਾਰੇ ਦਾਨੁਕਸਦਾਰਪੱਖ ਇਹ ਹੈ ਕਿ ਪਾਰਟੀ ਦੇ ਵਲੰਟੀਅਰਵਿਚਾਰਧਾਰਕਵਖਰੇਵਿਆਂ ਨੂੰ ਸਮਝ ਕੇ ਸਾਥਦੇਣਦੀਬਜਾਏ ਵੱਖ-ਵੱਖ ਆਗੂਆਂ ਨਾਲਸ਼ਖ਼ਸੀ ਤੌਰ ‘ਤੇ ਜੁੜ ਕੇ ਫੈਸਲੇ ਕਰਰਹੇ ਹਨ।

Check Also

ਪੰਜਾਬ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ

ਜਗਰੂਪ ਸਿੰਘ ਸੇਖੋਂ ਪੰਜਾਬ ਵਿਧਾਨ ਸਭਾ ਦੀਆਂ ਸੋਲਵੀਆਂ ਚੋਣਾਂ ਕਰਕੇ ਰਾਜ ਵਿਚ ਹਰ ਪਾਰਟੀ ਨੇ …