Breaking News
Home / ਜੀ.ਟੀ.ਏ. ਨਿਊਜ਼ / ਅਲਬਰਟਾ ਨੂੰ ਪੈ ਸਕਦੀ ਹੈ ਕਰੋਨਾ ਦੀ ਵੱਡੀ ਮਾਰ : ਜੈਸਨ ਕੈਨੀ

ਅਲਬਰਟਾ ਨੂੰ ਪੈ ਸਕਦੀ ਹੈ ਕਰੋਨਾ ਦੀ ਵੱਡੀ ਮਾਰ : ਜੈਸਨ ਕੈਨੀ

ਅਲਬਰਟਾ/ਬਿਊਰੋ ਨਿਊਜ਼ : ਅਲਬਰਟਾ ਦੇ ਪ੍ਰੀਮੀਅਰ ਜੈਸਨ ਕੇਨੀ ਨੇ ਟੀਵੀ ਰਾਹੀਂ ਸੂਬੇ ਦੇ ਲੋਕਾਂ ਦੇ ਸਨਮੁੱਖ ਹੁੰਦਿਆਂ ਸੁਚੇਤ ਕੀਤਾ ਹੈ ਕਿ ਜੇਕਰ ਮੌਜੂਦਾ ਸਥਿਤੀ ਹੋਰ ਕੁਝ ਸਮਾਂ ਬਰਕਰਾਰ ਰਹੀ ਤਾਂ ਗਰਮੀ ਦੇ ਮੌਸਮ ਦੇ ਅੰਤ ਤੱਕ ਸੂਬੇ ਵਿਚ 8 ਲੱਖ ਦੇ ਕਰੀਬ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ ਅਤੇ ઠ400 ਤੋਂ 3,100 ਤੱਕ ਮੌਤਾਂ ਵੀ ਹੋ ਸਕਦੀਆਂ ਹਨ।
ਕਰੋਨਾ ਮਹਾਂਮਾਰੀ ਨੂੰ ਅਜੋਕੀ ਪੀੜ੍ਹੀ ਦੀ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਜੈਸਨ ਕੈਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਇਕੋ ਸਮੇਂ ਤਿੰਨ ਔਕੜਾਂ ਨਾਲ ਨਜਿੱਠਣਾ ਪੈ ਰਿਹਾ ਹੈ। ਪਹਿਲਾ ਲੋਕਾਂ ਦੀ ਜਾਨ ਬਚਾਉਣਾ, ਦੂਜਾ ਤਬਾਹੀ ਕੰਢੇ ਪੁੱਜੀ ਆਰਥਿਕਤਾ ਦਾ ਮੁੜ ਨਿਰਮਾਣ ਅਤੇ ਤੀਜਾ ਲੋਕਾਂ ਦੀ ਸਿਹਤ ਦੇਖਭਾਲ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ ਉਸ ਅਨੁਸਾਰ ਮਈ ਦੇ ਅੱਧ ਤੱਕ ਅਲਬਰਟਾ ਨੂੰ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਮਾਰ ਸਹਿਣੀ ਪੈ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਅਦਿੱਖ ਦੁਸ਼ਮਣ ਨੂੰ ਹਰਾਉਣ ਲਈ ਸਾਨੂੰ ਆਪਣੀ ਹਰ ਹਰਬਾ ਵਰਤਣਾ ਚਾਹੀਦਾ ਹੈ। ਇਸ ਮਹਾਂਮਾਰੀ ਨੂੰ ਰੋਕਣ ਲਈ ਅਸੀਂ ਜਿੰਨੀ ਹਿੰਮਤ ਦਿਖਾਵਾਂਗੇ, ਓਨੀ ਤੇਜ਼ੀ ਨਾਲ ਹੀ ਆਪਣੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰ ਸਕਾਂਗੇ।
ਅਲਬਰਟਾ ਦੀ ਤਾਜ਼ਾ ਹਾਲਤ ਅਨੁਸਾਰ ਕਰੋਨਾ ਪੀੜਤ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,373 ਹੈ, ਜਿਨ੍ਹਾਂ ਵਿੱਚੋਂ 447 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ 26 ਜਣਿਆਂ ਦੀ ਮੌਤ ਹੋ ਚੁੱਕੀ ਹੈ। ਬਹੁਗਿਣਤੀ ਕਰੋਨਾ ਕੇਸ ਕੈਲਗਰੀ ਜ਼ੋਨ ਵਿਚ ਸਥਿਤ ਹਨ ਜਿੱਥੇ 835 ਕੇਸਾਂ ਦੀ ਪੁਸ਼ਟੀ ਹੋਈ ਹੈ, ਐਡਮਿੰਟਨ ਜ਼ੋਨ ਵਿਚ 358, ਉੱਤਰ ਜ਼ੋਨ ਵਿਚ 90, ਕੇਂਦਰੀ ਜ਼ੋਨ ਵਿਚ 66, ਦੱਖਣੀ ਜ਼ੋਨ ਵਿਚ 22 ਕੇਸ ਹਨ। 42 ਵਿਅਕਤੀ ਸੂਬੇ ਦੇ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 15 ਆਈਸੀਯੂ ਵਿਚ ਹਨ। ਅਲਬਰਟਾ ਵਿਚ ਕਰੋਨਾ ਲਈ 67,117 ਲੋਕਾਂ ਦੇ ਟੈਸਟ ਕੀਤੇ ਗਏ ਹਨ।

ਅਲਬਰਟਾ ਸਰਕਾਰ ਵਲੋਂ ਵਿਦਿਆਰਥੀਆਂ ਅਤੇ ਵਰਕ ਪਰਮਿਟ ‘ਤੇ ਆਏ ਲੋਕਾਂ ਦੀ ਵਿੱਤੀ ਮਦਦઠ
ਅਲਬਰਟਾ : ਅਲਬਰਟਾ ਦੇ ਮੁੱਖ ਮੰਤਰੀ ਮੇਅਰ ਜੈਸਨ ਕੈਨੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੜ੍ਹਾਈ ਕਰਨ ਆਏ ਬੱਚਿਆਂ ਤੇ ਵਰਕ ਪਰਮਿਟ ‘ਤੇ ਕੰਮ ਕਰਦੇ ਹਰੇਕ ਕਾਮਿਆਂ ਦੇ ਖਾਤੇ ਵਿਚ 1146 ਡਾਲਰ ਪਾ ਦਿੱਤੇ ਹਨ ਤੇ ਇਹ ਪੈਸੇ ਉਨ੍ਹਾਂ ਬੱਚੇ ਤੇ ਵਰਕ ਪਰਮਿਟ ਵਾਲਿਆਂ ਨੂੰ ਪਾਏ ਗਏ ਹਨ, ਜਿਨ੍ਹਾਂ ਨੇ ਸਰਕਾਰ ਵਲੋਂ ਬਣਾਈ ਇਕ ਵੈੱਬਸਾਈਟ ‘ਤੇ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਸੀ। ਦੱਸਣਯੋਗ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ ‘ਚ ਲਿਆ ਹੈ ਉਸ ਤੋਂ ਬਾਅਦ ਕੈਨੇਡਾ ਦੇ ਸਾਰੇ ਰਾਜਾਂ ਨੇ ਆਪਣੇ ਆਪਣੇ ਰਾਜ ਵਿਚ ਲੋਕਾਂ ਲਈ ਵੱਡੀ ਰਾਹਤ ਦੇਣ ਦੇ ਐਲਾਨ ਕੀਤਾ ਸੀ। ਅਲਬਰਟਾ ‘ਚ ਜਿਸ ਦਿਨ ਤੋਂ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਸਨ, ਉਸ ਦਿਨ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਲੋਕਾਂ ਦੇ ਘਰ ਬੈਠ ਜਾਣ ਨਾਲ ਲੋਕਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ ਅਤੇ ਲੋਕ ਕਈ ਮੁਸ਼ਕਲਾਂ ਵਿਚ ਆ ਸਕਦੇ ਹਨ ਪਰ ਸਾਡੀ ਸਰਕਾਰ ਦਾ ਲੋਕਾਂ ਨੂੰ ਭਰੋਸਾ ਹੈ ਕਿ ਉਹ ਹਰ ਵਕਤ ਤੁਹਾਡੇ ਨਾਲ ਹੈ। ਇਸ ਮਦਦ ਨੂੰ ਲੈ ਕੇ ਲੋਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …