Breaking News
Home / ਜੀ.ਟੀ.ਏ. ਨਿਊਜ਼ / ਉਨਟਾਰੀਓ ਖਾਲਸਾ ਦਰਬਾਰ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ

ਉਨਟਾਰੀਓ ਖਾਲਸਾ ਦਰਬਾਰ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ ਮਿਸੀਸਾਗਾ ਵਿਖੇ ਸਥਿਤ ਉਨਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ) ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਪਿਛਲੇ ਦਿਨੀਂ ਹੋਈ ਚੋਣ ‘ਚ ਕੁੱਲ 5280 ਮੈਂਬਰ ਵੋਟਰਾਂ ‘ਚੋਂ 2915 (54 ਫੀਸਦ) ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ, ਜਿਸ ਦੇ ਨਤੀਜੇ ਵਜੋਂ ਬੀਤੇ 6 ਕੁ ਸਾਲਾਂ ਤੋਂ ਸਥਾਪਿਤ ਗੁਰਪ੍ਰੀਤ ਸਿੰਘ ਬੱਲ ਦੀ ਧਿਰ ਨੂੰ ਪਛਾੜ ਕੇ ਵਿਰੋਧੀ ਧਿਰ ਤੋਂ ਭੁਪਿੰਦਰ ਸਿੰਘ ਬਾਠ ਦੀ ਧਿਰ ਜੇਤੂ ਰਹੀ ਹੈ।
ਨਵੇਂ ਚੁਣੇ ਗਏ ਕੁੱਲ 11 ਮੈਂਬਰਾਂ ‘ਚ ਸ. ਬਾਠ ਸਮੇਤ ਹਰਪਾਲ ਸਿੰਘ, ਗੁਰਿੰਦਰਜੀਤ ਸਿੰਘ ਭੁੱਲਰ, ਪਰਮਜੀਤ ਸਿੰਘ ਗਿੱਲ, ਅਮਰੀਤ ਸਿੰਘ ਜੱਸਲ, ਬਲਜੀਤ ਸਿੰਘ ਪੰਡੋਰੀ, ਜਸਵਿੰਦਰ ਸਿੰਘ, ਮਨੋਹਰ ਸਿੰਘ, ਨਵਜੀਤ ਸਿੰਘ, ਸਰਬਜੀਤ ਸਿੰਘ, ਅਤੇ ਸਰਦਾਰਾ ਸਿੰਘ ਸ਼ਾਮਲ ਹਨ। ਉੱਤਰੀ ਅਮਰੀਕਾ ‘ਚ ਵੱਡੇ ਗੁਰਦੁਆਰਿਆਂ ‘ਚ ਉਨਟਾਰੀਓ ਖਾਲਸਾ ਦਰਬਾਰ ਦਾ ਸਥਾਨ ਹੈ, ਜਿੱਥੇ ਹੋਈ ਇਹ ਚੋਣ ਸ਼ਾਂਤੀਪੂਰਵਕ ਰਹੀ ਅਤੇ ਦਿਨ ਭਰ ਤੇ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ ‘ਚ ਸੰਗਤ ਦੀ ਇਕੱਤਰਤਾ ਹੁੰਦੀ ਰਹੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …