ਡਾਇਬਟੀਜ਼ ਕਾਕਸ ਚੇਅਰ ਪ੍ਰਮੁਖ ਵਜੋਂ ਲੋਕਾਂ ਦੀਆਂ ਹੈਲਦੀ ਆਦਤਾਂ ਅਤੇ ਡਾਇਬਟੀਜ਼ ‘ਤੇ ਕੀਤੀ ਖੁੱਲ੍ਹ ਕੇ ਗੱਲਬਾਤ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਪੂਰੇ ਦੇਸ਼ ‘ਚ ਡਾਇਬਟੀਜ਼ ਨੂੰ ਲੈ ਕੇ ਵਿਚਾਰ-ਚਰਚਾ ਦਾ ਦੌਰ ਪੂਰਾ ਕਰ ਲਿਆ ਹੈ। ਰਿਚਮੰਡ ਜਨਰਲ ਹਾਸਪਿਟਲ, ਬੀਸੀ ‘ਚ ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਐਮ.ਪੀ. ਸਿੱਧੂ, ਚੇਅਰਪਰਸਨ, ਆਰਲ ਪਾਰਟੀ ਡਾਇਬਟੀਜ਼ ਕਾਕਸ ਅਤੇ ਮੈਂਬਰ, ਸਟੈਂਡਿੰਗ ਕਮੇਟੀ ਆਨ ਹੈਲਥ ਨੇ ਦੱਸਿਆ ਕਿ ਇਨ੍ਹਾਂ ਰੋਗਾਂ ਤੋਂ ਸੁਰੱਖਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਉਸ ‘ਤੇ ਅਮਲ ਕਰਨਾ ਹੈ।
ਸਾਬਕਾ ਹੈਲਥ ਕੇਅਰ ਪ੍ਰੋਫ਼ੈਸ਼ਨਲ ਅਤੇ ਡਾਇਬਟੀਜ਼ ਐਜੂਕੇਸ਼ਨ ਅਤੇ ਪ੍ਰੀਵੈਂਸ਼ੀਅਲ ਨੂੰ ਸਮਰਪਿਤ ਐਮ.ਪੀ. ਸਿੱਧੂ ਨੇ ਦੱਸਿਆ ਕਿ ਕੈਨੇਡਾ ‘ਚ ਲੋਕ ਇਸ ਬਿਮਾਰੀ ਦੇ ਜ਼ੋਖ਼ਮ ਨੂੰ ਸਮਝ ਰਹੇ ਹਨ। ਇਕੱਲੇ ਜੀ.ਟੀ.ਏ. ‘ਚ ਹੀ 9 ਕੰਸਲਟੈਂਸ਼ਨ ਸੈਸ਼ਨ ਕਰਵਾਏ ਗਏ। ਇਨ੍ਹਾਂ ਵਿਚੋਂ ਇਕ ‘ਚ ਤਾਂ ਹੈਲਥ ਕੇਅਰ ਪ੍ਰੋਫ਼ੈਸ਼ਨਲ ਦੇ ਨਾਲ ਮੀਟਿੰਗ ਬਰੈਂਪਟਨ ਸਾਊਥ ‘ਚ ਹੀ ਕਰਵਾਈ ਗਈ। ਇਸ ਦੌਰਾਨ ਸਿੱਧੂ ਨੇ ਓਟਾਵਾ, ਮਾਂਟ੍ਰੀਆਲ, ਵਿਨੀਪੇਗ, ਵੈਨਕੂਵਰ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਹੇਲੀਫੈਕਸ, ਅਲਬਰਟਾ, ਨੂਨਾਵਟ ‘ਚ ਟੈਲੀਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਆਪਣੀ ਵੈਬਸਾਈਟ ‘ਤੇ ਵੀ ਇਕ ਸਪੈਸ਼ਲ ਸੈਕਸ਼ਨ ‘ਤੇ ਲੋਕਾਂ ਦੇ ਕੁਮੈਂਟਾਂ ਦਾ ਸਵਾਗਤ ਕੀਤਾ।
ਇਸ ਪੂਰੀ ਪ੍ਰਕਿਰਿਆ ਬਾਰੇ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਇਹ ਇਕ ਮਹੱਤਵਪੂਰਨ ਵਿਚਾਰ-ਚਰਚਾ ਹੈ। ਡਾਇਬਟੀਜ਼ ਪੂਰੇ ਦੇਸ਼ ‘ਚ ਕੈਨੇਡੀਅਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਸਰਕਾਰ ਇਕ ਨਵੀਂ ਹੈਲਦੀ ਈਟਿੰਗ ਰਣਨੀਤੀ ਦੇ ਨਾਲ ਅੱਗੇ ਆ ਰਹੀ ਹੈ। ਮੈਂ ਲੋਕਾਂ ਨੂੰ ਇਹ ਭਰੋਸਾ ਦੇਣਾ ਚਾਹੁੰਦੀ ਹਾਂ ਕਿ ਇਸ ਪੂਰੀ ਪ੍ਰਕਿਰਿਆ ਰਾਹੀਂ ਡਾਇਬਟੀਜ਼ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਰਸਤਾ ਤਿਆਰ ਹੋਵੇਗਾ।
ਸਰਕਾਰ ਲੋਕਾਂ ਨੂੰ ਬਿਹਤਰ ਖਾਣ-ਪੀਣ, ਬਿਹਤਰੀਨ ਰਹਿਣ-ਸਹਿਣ, ਮੈਂਟਲ ਹੈਲਥ ਅਤੇ ਡਾਇਬਟੀਜ਼ ਬਾਰੇ ਲੋਕਾਂ ਦੀ ਰਾਇ ਦੇ ਆਧਾਰ ‘ਤੇ ਹੀ ਨਵੀਂਆਂ ਰਣਨੀਤੀਆਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਲੋਕਾਂ ਦੀ ਬਿਹਤਰ ਸਿਹਤ ਸਾਡੇ ਦੇਸ਼ ਦੀ ਆਰਥਿਕਤਾ ਅਤੇ ਭਾਈਚਾਰੇ ਦੇ ਬਿਹਤਰ ਵਿਕਾਸ ਅਤੇ ਵਿਸ਼ਵ ਪੱਧਰ ‘ਤੇ ਕੈਨੇਡਾ ਦੇ ਮਾਣ ਨੂੰ ਵਧਾਉਣ ਲਈ ਜ਼ਰੂਰੀ ਹੈਉਂ
ਇਸ ਪੂਰੀ ਫੀਡਬੈਕ ਦੇ ਆਧਾਰ ‘ਤੇ ਐਮ.ਪੀ. ਸਿੱਧੂ ਇਕ ਰਿਪੋਰਟ ਹੈਲਥ ਮੰਤਰੀ ਜੇਨ ਫਿਲਪਾਟ ਨੂੰ ਦੇਵੇਗੀ ਅਤੇ ਉਸ ਦੇ ਬਾਅਦ ਸਰਕਾਰ ਉਸ ‘ਤੇ ਚਰਚਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਕੈਨੇਡੀਅਨ ਆਪਣੇ ਅਨੁਭਵਾਂ ਨੂੰ ਦੱਸਣ ਲਈ ਅੱਗੇ ਆਏ ਹਨ।
ਫਰਵਰੀ ‘ਚ ਐਮ.ਪੀ. ਸਿੱਧੂ ਨੇ ਮੋਸ਼ਨ 118 ਨੂੰ ਪੇਸ਼ ਕੀਤਾ ਸੀ ਤਾਂ ਜੋ ਡਾਇਬਟੀਜ਼ ‘ਤੇ ਕੌਮੀ ਰਣਨੀਤੀ ‘ਤੇ ਮੁੜ ਵਿਚਾਰ ਹੋ ਸਕੇ। ਨਵੰਬਰ ‘ਚ ਡਾਇਬਟੀਜ਼ ਅਵੇਅਰਨੈੱਸ ਮਹੀਨਾ ਮਨਾਇਆ ਜਾਵੇਗਾ ਅਤੇ ਹੈਲਥ ਕਮੇਟੀ ‘ਚ ਇਕ ਖੋਜ ਸ਼ੁਰੂ ਹੋਵੇਗੀ।