Breaking News
Home / ਜੀ.ਟੀ.ਏ. ਨਿਊਜ਼ / ਸਰਵੇਖਣ ਕਰਨ ਵਾਲੀ ਸੰਸਥਾ ਨੈਨੋਜ਼ ਦਾ ਦਾਅਵਾ

ਸਰਵੇਖਣ ਕਰਨ ਵਾਲੀ ਸੰਸਥਾ ਨੈਨੋਜ਼ ਦਾ ਦਾਅਵਾ

ਲਿਬਰਲ ਪਾਰਟੀ ਨੂੰ ਮਿਲ ਰਿਹਾ ਹੈ ਵੱਡਾ ਸਮਰਥਨ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪਬਲਿਕ ਹੈਲਥ ਕੇਅਰ ਸਿਸਟਮ ਦੇ ਸਬੰਧ ਵਿੱਚ ਲਿਬਰਲਾਂ ਵੱਲੋਂ ਕੰਸਰਵੇਟਿਵਾਂ ਉੱਤੇ ਕੀਤੇ ਜਾ ਰਹੇ ਹਮਲੇ ਕੰਮ ਕਰ ਰਹੇ ਹਨ।
ਨੈਨੋਜ ਰਿਸਰਚ ਦੇ ਬਾਨੀ ਨਿੱਕ ਨੈਨੋਜ ਦੇ ਲਫਜ਼ਾਂ ਵਿੱਚ ਲਿਬਰਲ ਪਾਰਟੀ ਦੇ ਸਮਰਥਨ ਵਿੱਚ ਪਿੱਛੇ ਜਿਹੇ ਵਾਧਾ ਦਰਜ ਕੀਤਾ ਗਿਆ ਹੈ। ਨੈਨੋਜ ਰਿਸਰਚ ਵੱਲੋਂ ਕੀਤੀ ਗਈ ਟਰੈਕਿੰਗ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਨੂੰ ਇਸ ਵੇਲੇ 35.9 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ। ਕੰਸਰਵੇਟਿਵਾਂ ਨੂੰ 32.7 ਫੀਸਦੀ ਤੇ ਐਨਡੀਪੀ ਨੂੰ 16.8 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ। ਇਸ ਟਰੈਕਿੰਗ ਦੇ ਹਿਸਾਬ ਨਾਲ ਐਨਡੀਪੀ ਦੇ ਸਮਰਥਨ ਵਿੱਚ ਗਿਰਾਵਟ ਆਈ ਹੈ।
ਇਹ ਪਿਛਲੇ ਹਫਤੇ ਦੇ ਉਸ ਪੋਲਿੰਗ ਡਾਟਾ ਤੋਂ ਬਹੁਤ ਵੱਡਾ ਫਰਕ ਹੈ ਜਿਸ ਵਿੱਚ ਚੋਣ ਪ੍ਰਚਾਰ ਦੇ ਪਹਿਲੇ ਹਫਤੇ ਕੰਸਰਵੇਟਿਵਾਂ ਨੂੰ ਲੀਡ ਹਾਸਲ ਹੋ ਰਹੀ ਸੀ। ਨੈਨੋਜ ਦਾ ਮੰਨਣਾ ਹੈ ਕਿ ਇਸ ਵੱਡੀ ਤਬਦੀਲੀ ਦਾ ਕਾਰਨ ਲਿਬਰਲਾਂ ਵੱਲੋਂ ਹੈਲਥ ਕੇਅਰ ਉੱਤੇ ਧਿਆਨ ਕੇਂਦਰਿਤ ਕਰਨਾ ਹੈ। ਐਤਵਾਰ ਨੂੰ ਲਿਬਰਲ ਉਮੀਦਵਾਰ ਕ੍ਰਿਸਟੀਆ ਫਰੀਲੈਂਡ ਨੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਸੀ ਜਿਸ ਵਿੱਚ ਕੰਸਰਵੇਟਿਵ ਆਗੂ ਐਰਿਨ ਓਟੂਲ ਜੁਲਾਈ 2020 ਵਿੱਚ ਟਵਿੱਟਰ ਉੱਤੇ ਹੈਲਥ ਕੇਅਰ ਬਾਰੇ ਗੱਲ ਕਰਦੇ ਨਜਰ ਆ ਰਹੇ ਸਨ। ਇਸ ਕਲਿੱਪ ਵਿੱਚ ਓਟੂਲ ਨੇ ਵਧੇਰੇ ਪ੍ਰਾਈਵੇਟ, ਮੁਨਾਫੇ ਵਾਲੇ ਬਦਲਾਂ ਨੂੰ ਹੈਲਥ ਕੇਅਰ ਸਿਸਟਮ ਦਾ ਹਿੱਸਾ ਬਣਾਉਣ ਦੀ ਪੈਰਵੀ ਕੀਤੀ ਸੀ। ਬਾਅਦ ਵਿੱਚ ਇਸ ਟਵਿੱਟਰ ਕਲਿੱਪ ਨੂੰ ਮੈਨੂਪਲੇਟਿਡ ਮੀਡੀਆ ਵਜੋਂ ਪੇਸ ਕੀਤਾ ਗਿਆ ਜਦੋਂ ਇਹ ਖੁਲਾਸਾ ਹੋਇਆ ਕਿ ਓਟੂਲ ਵੱਲੋਂ ਯੂਨੀਵਰਸਲ ਐਕਸੈੱਸ ਨੂੰ ਸਭ ਤੋਂ ਮਹੱਤਵਪੂਰਨ ਕਰਾਰ ਦਿੱਤਾ ਗਿਆ ਸੀ ਉਸ ਨੂੰ ਹਟਾ ਲਿਆ ਗਿਆ। ਪਰ ਇਸ ਸੱਭ ਰੌਲੇ ਦੇ ਬਾਵਜੂਦ ਲਿਬਰਲਾਂ ਦੀ ਚੜ੍ਹਤ ਇਸ ਹਫਤੇ ਬਰਕਰਾਰ ਰਹੀ। ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਕੀ ਲਿਬਰਲ ਕਿਸੇ ਤਰ੍ਹਾਂ ਲੋਕਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਹੋ ਰਹੇ ਹਨ ਕਿ ਕੰਸਰਵੇਟਿਵ ਸਰਕਾਰ ਦੇ ਆਉਣ ਨਾਲ ਕੈਨੇਡਾ ਦੇ ਯੂਨੀਵਰਸਲ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਖਤਰਾ ਹੋ ਸਕਦਾ ਹੈ। ਨੈਨੋਜ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲਿਬਰਲਾਂ ਦੀ ਇਹ ਯੋਜਨਾ ਕੰਮ ਕਰ ਰਹੀ ਹੋਵੇ। ਨੈਨੋਜ ਨੇ ਆਖਿਆ ਕਿ ਇਹ ਵੇਖਣ ਵਾਲੀ ਗੱਲ ਹੈ ਕਿ ਲਿਬਰਲਾਂ ਦੇ ਇਸ ਹਮਲੇ ਨਾਲ ਓਟੂਲ ਦੀ ਮਕਬੂਲੀਅਤ ਉੱਤੇ ਕੋਈ ਅਸਰ ਪੈਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਤੀਤ ਦੇ ਮੁਕਾਬਲੇ ਓਟੂਲ ਇਸ ਸਮੇਂ ਕਾਫੀ ਵਧੀਆ ਕਰ ਰਹੇ ਹਨ। ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਟਰੂਡੋ 34.5 ਫੀ ਸਦੀ ਸਮਰਥਨ ਨਾਲ ਸਭ ਤੋਂ ਅੱਗੇ, ਓਟੂਲ 26.9 ਫੀ ਸਦੀ ਨਾਲ ਦੂਜੇ ਨੰਬਰ ਉੱਤੇ ਤੇ ਐਨਡੀਪੀ ਆਗੂ ਜਗਮੀਤ ਸਿੰਘ 17.6 ਫੀ ਸਦੀ ਨਾਲ ਤੀਜੇ ਸਥਾਨ ਉੱਤੇ ਹਨ।
ਇਸ ਟਰੈਕਿੰਗ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਲਿਬਰਲਾਂ ਦਾ ਸਮਰਥਨ ਸਕਾਰਾਤਮਕ ਦਿਸਾ ਵੱਲ ਵੱਧ ਰਿਹਾ ਹੈ ਜਦਕਿ ਐਨਡੀਪੀ ਨੂੰ ਘਾਟਾ ਪੈ ਰਿਹਾ ਹੈ। ਐਨਡੀਪੀ ਦੇ ਸਮਰਥਨ ਵਿੱਚ ਕਮੀ ਦਰਜ ਕੀਤੀ ਗਈ ਹੈ।

 

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …