Breaking News
Home / ਜੀ.ਟੀ.ਏ. ਨਿਊਜ਼ / ਟਰਾਂਸ ਮਾਊਂਨਟੇਨ ਪਾਈਪ ਲਾਈਨ ਦੇ ਨਿਰਮਾਣ ਲਈ ਟਰੂਡੋ ਸਰਕਾਰ ਵਚਨਬੱਧ

ਟਰਾਂਸ ਮਾਊਂਨਟੇਨ ਪਾਈਪ ਲਾਈਨ ਦੇ ਨਿਰਮਾਣ ਲਈ ਟਰੂਡੋ ਸਰਕਾਰ ਵਚਨਬੱਧ

ਓਟਵਾ/ਬਿਊਰੋ ਨਿਊਜ਼
ਕੈਨੇਡਾ ਸਰਕਾਰ ਟਰਾਂਸ ਮਾਊਂਨਟੇਨ ਪਾਈਪ ਲਾਈਨ ਦੇ ਵਿਸਥਾਰ ਨੂੰ ਲੈ ਕੇ ਵਿਚਾਰ ਕਰ ਰਹੀ ਹੈ। ਪਾਈਪ ਲਾਈਨ ਦੇ ਨਿਰਮਾਣ ਨੂੰ ਅੱਗੇ ਲੈ ਜਾਣ ਲਈ ਇਸ ਵਿਚ ਜਨਤਕ ਫੰਡ ਦਾ ਨਿਵੇਸ਼ ਵੀ ਕੀਤਾ ਜਾਵੇਗਾ। ਟਰਾਂਸ ਮਾਊਨਟੇਨ ਪਾਈ ਪਲਾਈਨ ਦੇ ਪਸਾਰ ਦੇ ਮੁੱਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਪਾਈਪ ਲਾਈਨ ਬਣ ਕੇ ਰਹੇਗੀ। ਇਸ ਵਿਵਾਦਗ੍ਰਸਤ ਪ੍ਰੋਜੈਕਟ ਨੂੰ ਹਕੀਕਤ ਬਣਦਾ ਵੇਖਣ ਲਈ ਓਟਵਾ ਵੱਲੋਂ ਹੋਰ ਬਦਲ ਵੀ ਵਿਚਾਰੇ ਜਾ ਰਹੇ ਹਨ।
ਇਸ ਤਰ੍ਹਾਂ ਦੇ ਬਦਲਾਂ ਵਿੱਚ ਸਿੱਧਾ ਨਿਵੇਸ ਜਾਂ ਕਿਸੇ ਕਿਸਮ ਦੀ ਵਿੱਤੀ ਮਦਦ ਹੋ ਸਕਦੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਅਸੀਂ ਇਸ ਪਾਈਪਲਾਈਨ ਦਾ ਨਿਰਮਾਣ ਕਰਨ ਲਈ ਵਚਨਬੱਧ ਹਾਂ। ਇਹ ਕੌਮੀ ਹਿੱਤ ਵਿੱਚ ਹੈ। ਇਸ ਨਾਲ ਪਾਈਪਲਾਈਨ ਦੀ ਉਸਾਰੀ ਦਾ ਕੰਮ ਸੁਰੂ ਕਰਨ ਲਈ ਫੈਡਰਲ ਦਖਲਅੰਦਾਜੀ ਲਈ ਅਧਾਰ ਤਿਆਰ ਹੋ ਗਿਆ ਹੈ। ਨਾ ਤਾਂ ਟਰੂਡੋ ਤੇ ਨਾ ਹੀ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜਿੰਮ ਕਾਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਅਲਬਰਟਾ ਸਰਕਾਰ ਤੇ ਕਿੰਡਰ ਮੌਰਗਨ ਵੱਲੋਂ ਫੈਡਰਲ ਸਰਕਾਰ ਉੱਤੇ ਪਾਈਪਲਾਈਨ ਦੇ ਨਿਰਮਾਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਿੰਡਰ ਮੌਰਗਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਸਿਆਸੀ ਰਿਸਕ ਕਾਰਨ ਉਨ੍ਹਾਂ ਵੱਲੋਂ ਟਰਾਂਸ ਮਾਊਂਨਟੇਨ ਉੱਤੇ ਗੈਰ ਲੋੜੀਂਦਾ ਖਰਚ ਮੁਲਤਵੀ ਕੀਤਾ ਜਾ ਰਿਹਾ ਹੈ। ਪਰ ਇਹ 31 ਮਈ ਤੱਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਿਵੇਸ਼ਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਪ੍ਰੋਜੈਕਟ ਅੱਗ ਵੱਧ ਸਕਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …