Breaking News
Home / ਜੀ.ਟੀ.ਏ. ਨਿਊਜ਼ / ਬੀਬੀਆਂ ਦੀ ਤਨਖਾਹ ਮਰਦਾਂ ਦੇ ਬਰਾਬਰ ਲਿਆਉਣ ਲਈ ਯਤਨਸ਼ੀਲ ਹਾਂ : ਕੈਥਲੀਨ ਵਿੰਨ

ਬੀਬੀਆਂ ਦੀ ਤਨਖਾਹ ਮਰਦਾਂ ਦੇ ਬਰਾਬਰ ਲਿਆਉਣ ਲਈ ਯਤਨਸ਼ੀਲ ਹਾਂ : ਕੈਥਲੀਨ ਵਿੰਨ

ਕਿਹਾ : ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਨਾਲ ਮਹਿਲਾਵਾਂ ਨੂੰ ਮੱਦਦ ਮਿਲੇਗੀ
ਟੋਰਾਂਟੋ : ਓਨਟਾਰੀਓ ਪ੍ਰੀਮੀਅਰ ਕੈਥਲੀਨ ਵਿੰਨ ਨੇ ਪਿਛਲੇ ਦਿਨੀਂ ‘ਇਊਕਲ ਪੇਅ ਡੇਅ’ ਦੇ ਮੌਕੇ ‘ਤੇ ਪ੍ਰੀ-ਸਕੂਲ ਚਾਈਲਡ ਕੇਅਰ ਨੂੰ ਲੈ ਕੇ ਸਰਕਾਰ ਦੀਆਂ ਯੋਜਨਾਵਾਂ ਨੂੰ ਸਾਹਮਣੇ ਰੱਖਿਆ ਅਤੇ ਕਿਹਾ ਕਿ ਅਸੀਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਲੈ ਕੇ ਮਹਿਲਾਵਾਂ ਦੀ ਤਨਖਾਹ ਵਿਚ ਅੰਤਰ ਨੂੰ ਦੂਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ। ਪ੍ਰੀਮੀਅਰ ਵਿਨ ਨੇ ਹਰਿੰਦਰ ਮੱਲ੍ਹੀ, ਮਨਿਸਟਰ ਆਫ ਸਟੇਟਸ ਆਫ ਵੂਮੈਨ ਨਾਲ ਸੇਂਟ ਹੈਲੇਨ ਕੈਥੋਲਿਕ ਸਕੂਲ ਵਿਚ ਇਸ ਗੱਲ ‘ਤੇ ਚਰਚਾ ਕੀਤੀ ਕਿ ਕਿਸ ਤਰ੍ਹਾਂ ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਲਈ ਇਕ ਵਿਆਪਕ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਪੁਰਸ਼ਾਂ ਅਤੇ ਮਹਿਲਾਵਾਂ ਵਿਚਕਾਰ ਤਨਖਾਹ ਦੇ ਅੰਦਰ ਨੂੰ ਵੀ ਘੱਟ ਕਰਨ ਵਿਚ ਮਿਲੇਗੀ। ਓਨਟਾਰੀਓ ਦੇ ਟਰਾਂਸਫਾਰਮੇਟਿਵ ਪਲਾਨ ਵਿਚ ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਨਾਲ ਮਹਿਲਾਵਾਂ ਦਾ ਆਰਥਿਕ ਸ਼ਸ਼ਕਤੀਕਰਣ ਮਜ਼ਬੂਤ ਹੋਵੇਗਾ। ‘ਇਊਕਲ ਪੇਅ ਡੇਅ’ 10 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਮੌਜੂਦਾ ਸਮੇਂ ਮਹਿਲਾਵਾਂ ਪੁਰਸ਼ਾਂ ਨਾਲੋਂ 30 ਪ੍ਰਤੀਸ਼ਤ ਘੱਟ ਤਨਖਾਹ ਪ੍ਰਾਪਤ ਕਰਦੀਆਂ ਹਨ ਅਤੇ 2018 ਵਿਚ ਮਹਿਲਾਵਾਂ ਨੂੰ ਬਰਾਬਰ ਸਮਾਂ ਕੰਮ ਕਰਕੇ ਓਨੀ ਹੀ ਤਨਖਾਹ ਮਿਲ ਰਹੀ ਹੈ, ਜਿੰਨੀ ਪੁਰਸ਼ਾਂ ਨੂੰ 2017 ਵਿਚ ਮਿਲਦੀ ਸੀ।
ਪ੍ਰੀਮੀਅਰ ਵਿਨ ਨੇ ਕਿਹਾ ਕਿ ਉਨ੍ਹਾਂ ਵਲੋਂ ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਮਹਿਲਾਵਾਂ ਦੀ ਆਰਥਿਕ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਬੱਚਿਆਂ ਨੂੰ ਹਰ ਸਾਲ ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਪ੍ਰਦਾਨ ਕੀਤੀ ਜਾਵੇਗੀ। ਇਸਦੇ ਨਾਲ ਹੀ ਮਾਤਾਵਾਂ ਨੂੰ ਆਪਣੇ ਕਰੀਅਰ ਵਿਚ ਅੱਗੇ ਵਧਣ ਦਾ ਮੌਕਾ ਮਿਲੇਗਾ। ਪ੍ਰਸਤਾਵਿਤ ਟਰਾਂਸਪੇਰੈਂਸੀ ਐਕਟ ਦੇ ਪਾਸ ਹੋਣ ਨਾਲ ਮਹਿਲਾਵਾਂ ਨੂੰ ਬਰਾਬਰ ਤਨਖਾਹ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ। ਇਸ ਨਾਲ ਲਿੰਗ ਦੇ ਅਧਾਰ ‘ਤੇ ਹੋ ਰਿਹਾ ਭੇਦਭਾਵ ਵੀ ਦੂਰ ਹੋ ਜਾਵੇਗਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …