ਓਟਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਵੱਲੋਂ ਦੇਸ਼ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਕਰੋਨਾ ਵੈਕਸੀਨ ਦੀਆਂ ਖੁਰਾਕਾਂ ਮੰਗਵਾਈਆਂ ਗਈਆਂ ਹਨ। ਮੋਡਰਨਾ ਦੀ ਕੋਵਿਡ 19 ਵੈਕਸੀਨ ਦੀ ਅਗਲੇ ਮਹੀਨੇ ਕਿੰਨੀ ਖੇਪ ਆਵੇਗੀ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪ੍ਰੰਤੂ ਖਰੀਦ ਮੰਤਰੀ ਅਨੀਤਾ ਅਨੰਦ ਨੇ ਦੱਸਿਆ ਕਿ ਮਾਰਚ ਵਿਚ ਕੰਪਨੀ ਵੱਲੋਂ 1.3 ਮਿਲੀਅਨ ਡੋਜ਼ਿਜ਼ ਕੈਨੇਡਾ ਭੇਜੀਆਂ ਜਾਣਗੀਆਂ। ਪਿਛਲੀਆਂ ਕੁਝ ਡਿਲੀਵਰੀਜ਼ ਵਿਚ ਮੌਡਰਨਾ ਵੱਲੋਂ ਛੋਟੀ ਖੇਪ ਭੇਜੀ ਗਈ ਸੀ। ਮੌਡਰਨਾ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਕੋਵਿਡ-19 ਦੀਆਂ ਦੋ ਮਿਲੀਅਨ ਡੋਜ਼ਿਜ਼ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਫੈਡਰਲ ਸਰਕਾਰ ਨੂੰ ਅਗਲੇ ਮਹੀਨੇ ਤੱਕ ਅੱਧੀ ਤੋਂ ਵੱਧ ਖੁਰਾਕਾਂ ਹਾਸਲ ਹੋਣ ਦੀ ਉਮੀਦ ਹੈ। ਅਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਹਿਸਾਬ ਨਾਲ ਮਾਰਚ ਦੇ ਅੰਤ ਤੋਂ ਪਹਿਲਾਂ 22 ਫਰਵਰੀ ਤੋਂ ਬਾਅਦ ਹੋਰ ਖੇਪ ਕੰਪਨੀ ਵੱਲੋਂ ਭੇਜੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਮੌਡਰਨਾ ਤੋਂ ਸਾਨੂੰ 1.3 ਮਿਲੀਅਨ ਖੁਰਾਕਾਂ ਮਿਲਣ ਦੀ ਆਸ ਹੈ। ਮੌਡਰਨਾ ਆਮ ਤੌਰ ‘ਤੇ ਹਰੇਕ ਹਫਤੇ ਵਿਚ ਇਕ ਵਾਰ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਦੀ ਹੈ। ਅਪ੍ਰੈਲ ਤੇ ਜੂਨ ਦਰਮਿਆਨ ਫਾਈਜ਼ਰ ਤੇ ਮੌਡਰਨਾ ਵੱਲੋਂ 23 ਮਿਲੀਅਨ ਸੌਟਸ ਕੈਨੇਡਾ ਨੂੰ ਦੇਣ ਦਾ ਇਰਾਦਾ ਹੈ। ਇਥੇ ਜ਼ਿਕਰਯੋਗ ਹੈ ਕਿ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਕੈਨੇਡਾ ਭੇਜੀਆਂ ਜਾਣ ਵਾਲੀਆਂ ਖੁਰਾਕਾਂ ਦੀ ਡਿਲੀਵਰੀ ਦਾ ਕੰਮ ਇਕ ਦਿਨ ਲਈ ਅੱਗੇ ਪੈ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਮੌਸਮ ਖਰਾਬ ਹੋਣ ਕਾਰਨ ਇਹ ਦੇਰੀ ਹੋਈ ਹੈ। ਇਸ ਹਫਤੇ ਫਾਈਜ਼ਰ ਵੱਲੋਂ 403,650 ਖੁਰਾਕਾਂ ਭੇਜੇ ਜਾਣ ਦੀ ਸੰਭਾਵਨਾ ਹੈ। ਮਾਰਚ ਦੇ ਅੰਤ ਤੱਕ ਕੈਨੇਡਾ ਨੂੰ 40,0000 ਤੋਂ ਵੱਧ ਟੀਕੇ ਹਾਸਲ ਹੋਣ ਦੀ ਸੰਭਾਵਨਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …