Breaking News
Home / ਜੀ.ਟੀ.ਏ. ਨਿਊਜ਼ / ਹੈਲਥ ਕੈਨੇਡਾ ਐਸਟ੍ਰਾਜੈਨੇਕ ਵੈਕਸੀਨ ਬਾਰੇ ਨਹੀਂ ਕਰ ਸਕੀ ਕੋਈ ਫੈਸਲਾ

ਹੈਲਥ ਕੈਨੇਡਾ ਐਸਟ੍ਰਾਜੈਨੇਕ ਵੈਕਸੀਨ ਬਾਰੇ ਨਹੀਂ ਕਰ ਸਕੀ ਕੋਈ ਫੈਸਲਾ

ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਨੂੰ ਮਾਤ ਦੇਣ ਲਈ ਤਿਆਰ ਕੀਤੀ ਗਈ ਐਸਟ੍ਰਾਜੈਨੇਕ ਵੈਕਸੀਨ ਨੂੰ ਕੈਨੇਡਾ ਸਰਕਾਰ ਹਰੀ ਝੰਡੀ ਦੇਣ ਦੇ ਮੂਡ ‘ਚ ਨਹੀਂ ਹੈ। ਕਿਉਂਕਿ ਐਸਟ੍ਰਾਜੈਨੇਕਾ ਵੱਲੋਂ ਤਿਆਰ ਕੋਵਿਡ-19 ਵੈਕਸੀਨ ਨੂੰ ਮਨਜੂਰੀ ਦੇਣ ਬਾਰੇ ਅਜੇ ਹੈਲਥ ਕੈਨੇਡਾ ਕੋਈ ਫੈਸਲਾ ਨਹੀਂ ਕਰ ਪਾਈ ਹੈ ਜਦਕਿ ਦੋ ਹਫਤੇ ਪਹਿਲਾਂ ਏਜੰਸੀ ਵੱਲੋਂ ਇਹ ਸੰਕੇਤ ਦਿੱਤਾ ਗਿਆ ਸੀ ਕਿ ਇਸ ਬਾਰੇ ਜਲਦ ਹੀ ਫੈਸਲਾ ਲਿਆ ਜਾਵੇਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਐਸਟ੍ਰਾਜੈਨੇਕਾ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਜੇ ਕੈਨੇਡਾ ਵੀ ਅਜਿਹਾ ਕਰਦਾ ਹੈ ਤਾਂ ਗਲੋਬਲ ਵੈਕਸੀਨ ਸੇਅਰਿੰਗ ਪ੍ਰੋਗਰਾਮ, ਜਿਸ ਨੂੰ ਕੋਵੈਕਸ ਵਜੋਂ ਜਾਣਿਆ ਜਾਂਦਾ ਹੈ, ਰਾਹੀਂ ਮਾਰਚ ਵਿੱਚ ਕੈਨੇਡਾ ਨੂੰ 500,000 ਡੋਜਾਂ ਹਾਸਲ ਹੋ ਸਕਦੀਆਂ ਹਨ। ਪਰ ਹੈਲਥ ਕੈਨੇਡਾ ਬ੍ਰਿਟੇਨ ਸਥਿਤ ਇਸ ਕੰਪਨੀ ਦੇ ਵੈਕਸੀਨ ਸਬੰਧੀ ਕਲੀਨਿਕਲ ਡਾਟਾ ਬਾਰੇ ਤਸੱਲੀ ਕਰਨੀ ਚਾਹੁੰਦੀ ਹੈ। ਡਿਪਾਰਟਮੈਂਟ ਦੀ ਤਰਜਮਾਨ ਕੈਥਲੀਨ ਮੈਰੀਨਰ ਨੇ ਦੱਸਿਆ ਕਿ ਹੈਲਥ ਕੈਨੇਡਾ ਆਪਣੇ ਮੁਲਾਂਕਣ ਨੂੰ ਮੁਕੰਮਲ ਕਰਨ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਵਾਸਤੇ ਐਸਟ੍ਰਾਜੈਨੇਕਾ ਨਾਲ ਕੰਮ ਕਰਨਾ ਜਾਰੀ ਰੱਖੇਗੀ। ਹਾਲਾਂਕਿ ਇਹ ਉਮੀਦ ਸੀ ਕਿ ਕੈਨੇਡਾ ਵਿੱਚ ਜਿਸ ਤੀਜੀ ਵੈਕਸੀਨ ਨੂੰ ਮਨਜੂਰੀ ਮਿਲੇਗੀ ਉਹ ਐਸਟ੍ਰਾਜੈਨੇਕਾ ਹੋ ਸਕਦੀ ਹੈ ਪਰ ਹੁਣ ਇੰਜ ਲੱਗ ਰਿਹਾ ਹੈ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਬਾਜੀ ਮਾਰ ਜਾਵੇਗੀ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …