Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਤੇ ਪੀਲ ਰੀਜ਼ਨ ‘ਚ 9 ਮਾਰਚ ਤੱਕ ਵਧ ਸਕਦਾ ਹੈ ਲੌਕਡਾਊਨ

ਟੋਰਾਂਟੋ ਤੇ ਪੀਲ ਰੀਜ਼ਨ ‘ਚ 9 ਮਾਰਚ ਤੱਕ ਵਧ ਸਕਦਾ ਹੈ ਲੌਕਡਾਊਨ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਕਰੋਨਾ ਮਹਾਂਮਾਰੀ ਨੂੰ ਹੋਰ ਵਧਣ ਤੋਂ ਰੋਕਣ ਲਈ ਲੌਕਡਾਊਨ ਨੂੰ ਦੋ ਹਫਤਿਆਂ ਲਈ ਹੋਰ ਵਧਾਇਆ ਜਾ ਸਕਦਾ ਹੈ। ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਟੋਰਾਂਟੋ ਅਤੇ ਪੀਲ ਰੀਜ਼ਨ ਵਿਚ ਚੱਲ ਰਹੇ ਮੌਜੂਦਾ ਲੌਕਡਾਊਨ ਨੂੰ 9 ਮਾਰਚ ਤੱਕ ਵਧਾਇਆ ਜਾ ਸਕਦਾ ਹੈ। ਇਹ ਸਭ ਫੈਸਲੇ ਕੈਨੇਡਾ ਵਾਸੀਆਂ ਦੀ ਚੰਗੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਲਏ ਜਾ ਰਹੇ ਹਨ।
ਇਥੇ ਜ਼ਿਕਰਯੋਗ ਹੈ ਕਿ ਮੇਅਰ ਜੌਹਨ ਟੋਰੀ ਵੱਲੋਂ ਸਿਟੀ ਹਾਲ ਵਿੱਚ ਇਹ ਐਲਾਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਸਿਫਾਰਿਸ ਸਿਟੀ ਵਿੱਚ ਕੋਵਿਡ-19 ਦੀ ਤੀਜੀ ਵੇਵ ਨੂੰ ਰੋਕਣ ਲਈ ਕੀਤੀਆਂ ਗਈਆਂ ਹਨ। ਜੇ ਇਨ੍ਹਾਂ ਸਿਫਾਰਿਸਾਂ ਨੂੰ ਪ੍ਰੋਵਿੰਸ ਵੱਲੋਂ ਮਨਜੂਰੀ ਦੇ ਦਿੱਤੀ ਜਾਂਦੀ ਹੈ ਤਾਂ ਟੋਰਾਂਟੋ ਤੇ ਪੀਲ ਰੀਜਨ 22 ਫਰਵਰੀ ਨੂੰ ਕਲਰ ਕੋਡ ਵਾਲੇ ਫਰੇਮਵਰਕ ਵਿੱਚ ਦਾਖਲ ਨਹੀਂ ਹੋਣਗੇ ਤੇ 9 ਮਾਰਚ ਤੱਕ ਪੂਰੀ ਤਰ੍ਹਾਂ ਲਾਕਡਾਊਨ ਵਿੱਚ ਰਹਿਣਗੇ।
ਟੋਰੀ ਨੇ ਆਖਿਆ ਕਿ ਇਹ ਸਿਫਾਰਸਾਂ ਸਿਟੀ ਦੇ ਉੱਘੇ ਡਾਕਟਰ ਦੀ ਸਲਾਹ ਉੱਤੇ ਹੀ ਕੀਤੀਆਂ ਗਈਆਂ ਹਨ। ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ.ਐਲੀਨ ਡੀ ਵਿੱਲਾ ਨੇ ਆਖਿਆ ਕਿ ਭਵਿੱਖ ਨੂੰ ਲੈ ਕੇ ਜਿੰਨੀ ਚਿੰਤਤ ਉਹ ਹਨ ਓਨੀ ਕਦੇ ਨਹੀਂ ਰਹੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਵਿਡ-19 ਦੇ ਨਵੇਂ ਵੇਰੀਐਂਟਸ ਪ੍ਰੋਵਿੰਸ ਭਰ ਵਿੱਚ ਫੈਲਣ ਕਾਰਨ ਜੇ ਸਿਟੀ ਨੂੰ ਐਨੀ ਜਲਦੀ ਰੀਓਪਨ ਕੀਤਾ ਜਾਂਦਾ ਹੈ ਤਾਂ ਇਨਫੈਕਸਨ ਦੇ ਤੇਜੀ ਨਾਲ ਫੈਲਣ ਦਾ ਡਰ ਹੈ।
ਇਹ ਮਾਮਲੇ ਹੋਰ ਨਾ ਵਧਣ ਇਸ ਲਈ ਸਾਨੂੰ ਹੁਣੇ ਚੌਕਸੀ ਵਰਤਣ ਦੀ ਲੋੜ ਹੈ। ਟੋਰੀ ਨੇ ਆਖਿਆ ਕਿ ਦੋ ਹੋਰ ਹਫਤਿਆਂ ਲਈ ਟੋਰਾਂਟੋ ਨੂੰ ਬੰਦ ਰੱਖਣ ਨਾਲ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਅਸੀਂ ਭਵਿੱਖ ਦੇ ਹੋਰ ਲਾਕਡਾਊਨ ਤੋਂ ਬਚ ਜਾਵਾਂਗੇ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵਧਦੇ ਕਰੋਨਾ ਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪਹਿਲਾਂ ਵੀ ਲੌਕਡਾਊਨ ਵਧਾਇਆ ਜਾ ਚੁੱਕਿਆ ਹੈ ਤਾਂ ਕਰੋਨਾ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …