ਭਾਰਤੀ ਕ੍ਰਿਕਟ ਟੀਮ ਨੂੰ ਛੇਤੀ ਪਿਆ ਪਰਤਣਾ
ਲੰਡਨ/ਬਿਊਰੋ ਨਿਊਜ਼
ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬਿਜਨਸਮੈਨ ਵਿਜੇ ਮਾਲਿਆ ਲੰਡਨ ਵਿਚ ਵਿਰਾਟ ਕੋਹਲੀ ਦੇ ਇਕ ਚੈਰਿਟੀ ਸਮਾਗਮ ਵਿਚ ਨਜ਼ਰ ਆਏ। ਵਿਰਾਟ ਕੋਹਲੀ ਨਾਲ ਮਿਲ ਕੇ ਚੈਰਿਟੀ ਕਰਨ ਵਾਲੇ ਇਕ ਸੰਗਠਨ ਨੇ ਇਹ ਸਮਾਗਮ ਰੱਖਿਆ ਸੀ। ਜਿਸ ਵਿਚ ਬਿਨਾ ਸੱਦੇ ਤੋਂ ਹੀ ਵਿਜੇ ਮਾਲਿਆ ਆ ਪਹੁੰਚੇ। ਉਸਦੀ ਮੌਜੂਦਗੀ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦੁਚਿੱਤੀ ਵਿਚ ਫਸ ਗਏ। ਸਾਰਿਆਂ ਨੇ ਵਿਜੇ ਮਾਲਿਆ ਤੋਂ ਦੂਰੀ ਬਣਾ ਕੇ ਰੱਖੀ ਅਤੇ ਉਹ ਛੇਤੀ ਹੀ ਸਮਾਗਮ ਵਿਚੋਂ ਨਿਕਲ ਆਏ। ਜ਼ਿਕਰਯੋਗ ਹੈ ਕਿ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ਦਾਰ ਵਿਜੇ ਮਾਲਿਆ 15 ਮਹੀਨੇ ਪਹਿਲਾਂ ਭਾਰਤ ਨੂੰ ਛੱਡ ਕੇ ਬ੍ਰਿਟੇਨ ਭੱਜ ਗਏ ਤੇ ਉਹ ਚੈਂਪੀਅਨ ਟਰਾਫੀ ਦੇ ਭਾਰਤ-ਪਾਕਿਸਤਾਨ ਮੈਚ ਵਿਚ ਵੀ ਨਜ਼ਰ ਆਏ ਸਨ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …