5 ਵਿਅਕਤੀਆਂ ਦੀ ਮੌਤ, ਕਰਫਿਊ ਲਗਾਉਣਾ ਪਿਆ
ਇੰਦੌਰ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਅੱਜ ਕਿਸਾਨ ਅੰਦੋਲਨ ਹਿੰਸਕ ਦੌਰ ਵਿਚ ਪਹੁੰਚ ਗਿਆ। ਮੰਦਸੌਰ ਵਿਚ ਅੰਦੋਲਨਕਾਰੀਆਂ ਨੇ 8 ਟਰੱਕ ਅਤੇ 2 ਬਾਈਕ ਅੱਗ ਦੇ ਹਵਾਲੇ ਕਰ ਦਿੱਤੇ। ਪੁਲਿਸ ਅਤੇ ਸੀਆਰਪੀਐਫ ‘ਤੇ ਪਥਰਾਅ ਵੀ ਕੀਤਾ ਗਿਆ। ਵਿਗੜੇ ਹਾਲਾਤ ਨੂੰ ਕਾਬੂ ਪਾਉਣ ਲਈ ਸੀਆਰਪੀਐਫ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸ਼ਹਿਰ ਵਿਚ ਕਰਫਿਊ ਲਗਾਉਣਾ ਪਿਆ। ਜਦੋਂ ਕਿ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਾਂ ਸੀਆਰਪੀਐਫ ਵਲੋਂ ਕੋਈ ਫਾਇਰਿੰਗ ਨਹੀਂ ਹੋਈ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਜੰਗ ਲੜ ਰਹੀ ਹੈ। ਚੇਤੇ ਰਹੇ ਕਿ ਕਿਸਾਨ ਕਰਜ਼ਾ ਮੁਆਫੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।
Check Also
ਘਰ ਢਾਹੁਣ ਦੇ ਮਾਮਲੇ ’ਤੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਕੀਤੀ ਖਿਚਾਈ
ਹਰੇਕ ਘਰ ਦੇ ਮਾਲਕ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਨਿਰਦੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ …