ਦੋ ਵਿਅਕਤੀਆਂ ਦੀ ਮੌਤ, 15 ਤੋਂ ਜ਼ਿਆਦਾ ਜ਼ਖ਼ਮੀ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਤੜਕੇ ਰੋਪੜ-ਬਲਾਚੌਰ ਸੜਕ ‘ਤੇ ਕਾਠਗੜ੍ਹ ਨੇੜੇ ਇੰਡੋ-ਕੈਨੇਡੀਅਨ ਬੱਸ ਅਤੇ ਆਕਸੀਜਨ ਦੇ ਭਰੇ ਟੈਂਕਰ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਹੈ। ਇਸ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੰਡੋ ਕੈਨਡੀਅਨ ਵਾਲਵੋ ਬੱਸ ਚੰਡੀਗੜ੍ਹ ਨੂੰ ਜਾ ਰਹੀ ਸੀ ਅਤੇ ਦੂਜੇ ਪਾਸੇ ਕੈਂਟਰ ਬਲਾਚੌਰ ਸਾਈਡ ਜਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਬੱਸ ਦਾ ਅੱਗੇ ਵਾਲਾ ਹਿੱਸਾ ਖ਼ਤਮ ਹੋ ਗਿਆ। ਬੱਸ ਵਿੱਚ ਸਵਾਰ ਦਿੱਲੀ ਵਾਸੀ ਅਤੁਲ ਚੌਹਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਬੱਸ ਦੇ ਕੰਡਕਟਰ ਦੀ ਪੀਜੀਆਈ ਲਿਜਾਂਦੇ ਵਕਤ ਰਸਤੇ ਵਿੱਚ ਮੌਤ ਹੋ ਗਈ।
Check Also
ਕੁਲਦੀਪ ਧਾਲੀਵਾਲ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦੀ ਕੀਤੀ ਮੰਗ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤੁਰੰਤ ਖੋਲ੍ਹਿਆ ਜਾਵੇ ਅਜਨਾਲਾ/ਬਿਊਰੋ ਨਿਊਜ਼ : ਨਸ਼ਾ-ਮੁਕਤੀ ਯਾਤਰਾ ਦੀ …