Breaking News
Home / ਭਾਰਤ / ਰਾਫੇਲ ਮਾਮਲੇ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ‘ਚ ਸ਼ਬਦੀ ਜੰਗ ਤੇਜ਼

ਰਾਫੇਲ ਮਾਮਲੇ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ‘ਚ ਸ਼ਬਦੀ ਜੰਗ ਤੇਜ਼

ਕਾਂਗਰਸ ਦਾ ਦੋਸ਼ – ਰਾਫੇਲ ਸੌਦੇ ਬਾਰੇ ਸਿਰਫ ਮੋਦੀ ਅਤੇ ਓਲਾਂਦ ਨੂੰ ਹੀ ਸੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਲੜਾਕੂ ਜਹਾਜ਼ ਰਾਫੇਲ ਖਰੀਦ ਮਾਮਲੇ ਵਿਚ ਕਾਂਗਰਸ ਅਤੇ ਭਾਜਪਾ ਵਿਚਕਾਰ ਸ਼ੁਰੂ ਸ਼ਬਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਅੱਜ ਪ੍ਰਧਾਨ ਮੰਤਰੀ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰਾਫੇਲ ਸੌਦੇ ਬਾਰੇ ਸਿਰਫ ਫਰਾਂਸ ਦੇ ਰਾਸ਼ਟਰਪਤੀ ਓਲਾਂਦ ਅਤੇ ਨਰਿੰਦਰ ਮੋਦੀ ਨੂੰ ਹੀ ਜਾਣਕਾਰੀ ਸੀ। ਸਿਬੱਲ ਨੇ ਕਿਹਾ ਕਿ ਇਸ ਨਵੇਂ ਸਮਝੌਤੇ ਬਾਰੇ ਮਨੋਹਰ ਪਾਰੀਕਰ, ਨਿਰਮਲਾ ਸੀਤਾਰਮਨ ਅਤੇ ਅਰੁਣ ਜੇਤਲੀ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਇਸ ਸੌਦੇ ਬਾਰੇ ਦੋ ਵਿਅਕਤੀ ਹੀ ਜਾਣਦੇ ਸਨ ਮੋਦੀ ਅਤੇ ਓਲਾਂਦ। ਸਿਬੱਲ ਨੇ ਕਿਹਾ ਕਿ ਦੇਸ਼ ਦੇ ਵਿਦੇਸ਼ ਸਕੱਤਰ ਨੇ ਮੋਦੀ ਦੀ ਫਰਾਂਸ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਰਾਫੇਲ ਸੌਦੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋ ਰਹੀ, ਪਰ ਮੋਦੀ ਨੇ ਆਪਣੀ ਯਾਤਰਾ ਦੌਰਾਨ 36 ਜਹਾਜ਼ਾਂ ਦੀ ਖਰੀਦ ਦਾ ਐਲਾਨ ਵੀ ਕਰ ਦਿੱਤਾ। ਸਿਬੱਲ ਦੇ ਇਨ੍ਹਾਂ ਇਲਜ਼ਾਮਾਂ ‘ਤੇ ਪਲਟਵਾਰ ਕਰਦੇ ਹੋਏ ਭਾਜਪਾ ਦੇ ਬੁਲਾਰੇ ਸੰਪਿਤ ਪਾਤਰਾ ਨੇ ਕਿਹਾ ਕਿ ਰਾਬਰਟ ਵਾਡਰਾ ਦੇ ਦੋਸਤ ਸੰਜੇ ਭੰਡਾਰੀ ਦੇ ਘਰ ਪਏ ਛਾਪੇ ਦੌਰਾਨ ਰਾਫੇਲ ਸੌਦੇ ਨਾਲ ਜੁੜੇ ਕਈ ਦਸਤਾਵੇਜ਼ ਬਰਾਮਦ ਹੋਏ ਸਨ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …