10.3 C
Toronto
Tuesday, October 28, 2025
spot_img
Homeਭਾਰਤਪਾਕਿਸਤਾਨ ਅਤੇ ਚੀਨ ਦੀ ਜੁਗਲਬੰਦੀ ਖਤਰਾ

ਪਾਕਿਸਤਾਨ ਅਤੇ ਚੀਨ ਦੀ ਜੁਗਲਬੰਦੀ ਖਤਰਾ

ਭਾਰਤੀ ਫੌਜ ਦੇ ਮੁਖੀ ਨਰਵਾਣੇ ਬੋਲੇ, ਅਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਾਂ ਤਿਆਰ
ਨਵੀਂ ਦਿੱਲੀ, ਬਿਊਰੋ ਨਿਊਜ਼
ਭਾਰਤੀ ਫੌਜ ਮੁਖੀ ਜਨਰਲ ਐਮ ਐਮ ਨਰਵਾਣੇ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਦੀ ਜੁਗਲਬੰਦੀ ਸਾਡੇ ਲਈ ਵੱਡਾ ਖਤਰਾ ਪੈਦਾ ਕਰਦੀ ਹੈ ਅਤੇ ਇਸਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਤਰ ਭਾਰਤ ਦੀਆਂ ਸਰਹੱਦਾਂ ‘ਤੇ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਫੌਜ ਮੁਖੀ ਨਰਵਾਣੇ ਹੋਰਾਂ ਕਿਹਾ ਕਿ ਪੱਛਮੀ ਸਰਹੱਦ ‘ਤੇ ਪਾਕਿਸਤਾਨ ਅੱਤਵਾਦੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਪਰ ਉਸ ਨੂੰ ਸਾਫ ਕਹਿ ਦਿੱਤਾ ਗਿਆ ਹੈ ਕਿ ਅਜਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਨਰਲ ਨਰਵਾਣੇ ਅੱਜ ਨਵੀਂ ਦਿੱਲੀ ਵਿਖੇ ਫੌਜ ਦੀ ਸਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

RELATED ARTICLES
POPULAR POSTS