Breaking News
Home / ਪੰਜਾਬ / ਪੰਜਾਬ ਲਈ ਕਰੋਨਾ ਵੈਕਸੀਨ ਦੀਆਂ 2 ਲੱਖ ਖੁਰਾਕਾਂ ਪਹੁੰਚੀਆਂ

ਪੰਜਾਬ ਲਈ ਕਰੋਨਾ ਵੈਕਸੀਨ ਦੀਆਂ 2 ਲੱਖ ਖੁਰਾਕਾਂ ਪਹੁੰਚੀਆਂ

16 ਜਨਵਰੀ ਨੂੰ ਸ਼ੁਰੂ ਹੋ ਰਹੀ ਹੈ ਟੀਕਾਕਰਨ ਦੀ ਮੁਹਿੰਮ
ਚੰਡੀਗੜ੍ਹ, ਬਿਊਰੋ ਨਿਊਜ਼
ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਕਰੋਨਾ ਵਾਇਰਸ ਦੇ ਟੀਕੇ ਕੋਵਿਸ਼ੀਲਡ ਦੀ ਪਹਿਲੀ ਖੇਪ ਅੱਜ ਚੰਡੀਗੜ੍ਹ ਪਹੁੰਚੀ। ਪਹਿਲੀ ਖੇਪ ਵਿਚ 2 ਲੱਖ ਤੋਂ ਜ਼ਿਆਦਾ ਖੁਰਾਕਾਂ ਹਨ। ਇਹ ਖੇਪ ਬਾਅਦ ਦੁਪਹਿਰ 1 ਵਜੇ ਦੇ ਕਰੀਬ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ। ਏਅਰਪੋਰਟ ਦੇ ਸੀਈਓ ਅਜੇ ਭਾਰਦਵਾਜ ਨੇ ਵੈਕਸੀਨ ਪਹੁੰਚਣ ਦੀ ਪੁਸ਼ਟੀ ਕੀਤੀ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਟੀਕਿਆਂ ਦੀ ਖੇਪ ਨੂੰ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਚੰਡੀਗੜ੍ਹ ਦੇ ਸੈਕਟਰ 24 ਵਿਚ ਰੱਖਿਆ ਜਾਵੇਗਾ ਅਤੇ ਇਹ ਟੀਕਾ ਭਲਕੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਟੀਕਾ ਆਪਣੇ-ਆਪਣੇ ਸਟੋਰਾਂ ਵਿੱਚ ਰੱਖੇਗਾ। ਧਿਆਨ ਰਹੇ ਕਿ ਭਾਰਤ ਵਿਚ 16 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ।

Check Also

ਮਲਿਕਾ ਅਰਜੁਨ ਖੜਗੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਕਿਹਾ : ਪੰਜਾਬ ਨੂੰ ਨਸ਼ਿਆਂ ਨੇ ਕਰ ਦਿੱਤਾ ਹੈ ਤਬਾਹ ਅੰਮਿ੍ਰਤਸਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ …