Breaking News
Home / ਕੈਨੇਡਾ / Front / ਸੁਨੀਲ ਜਾਖੜ ਨੇ ਸਾਧਿਆ ਆਮ ਆਦਮੀ ਪਾਰਟੀ ’ਤੇ ਸਿਆਸੀ ਨਿਸ਼ਾਨਾ

ਸੁਨੀਲ ਜਾਖੜ ਨੇ ਸਾਧਿਆ ਆਮ ਆਦਮੀ ਪਾਰਟੀ ’ਤੇ ਸਿਆਸੀ ਨਿਸ਼ਾਨਾ


ਕਿਹਾ : 100 ਰੁਪਇਆ ਦੇਣ ਦੀ ਗਰੰਟੀ ਦੇਣ ਵਾਲੇ ਮਹਿਲਾਵਾਂ ਦਾ ਸਤਿਕਾਰ ਕਰਨਾ ਭੁੱਲੇ
ਚੰਡੀਗੜ੍ਹ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਐਕਸ਼ਨ ਵਿਚ ਆ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਵੱਲੋਂ 18 ਸਾਲ ਤੋਂ ਜ਼ਿਆਦਾ ਉਮਰ ਦੀ ਹਰ ਮਹਿਲਾ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਰੰਟੀ ’ਤੇ ਸਵਾਲ ਚੁੱਕਿਆ। ਜਾਖੜ ਨੇ ਕਿਹਾ ਕਿ ਉਸ ਸਮੇਂ ਅਰਵਿੰਦ ਕੇਜਰੀਵਾਲ ਨੇ ਇਸ ਗਰੰਟੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸ਼ਸ਼ਕਤੀਕਰਨ ਦਾ ਪ੍ਰੋਗਰਾਮ ਦੱਸਿਆ ਸੀ। ਜਾਖੜ ਨੇ ਅੱਗੇ ਕਿਹਾ ਕਿ ਮਹਿਲਾ ਸ਼ਸ਼ਕਤੀਕਰਨ ਦੀ ਗੱਲ ਕਰਨ ਵਾਲੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੋਂ ਪੁੱਛ ਲੈਣ ਕੀ ਉਸ ਦੇ ਨਾਲ ਕੀ ਕੁੱਝ ਹੋਇਆ ਹੈ। ਮਹਿਲਾ ਸ਼ਸ਼ਕਤੀਕਰਨ ਦੇ ਦਾਅਵੇ ਕਰਨ ਵਾਲਿਆਂ ਦੇ ਰਾਜ ’ਚ ਮਹਿਲਾ ਐਮ ਪੀ ਅਤੇ ਮਹਿਲਾ ਕਮਿਸ਼ਨ ਸਾਬਕਾ ਚੇਅਰਮੈਨ ਵੀ ਸੁਰੱਖਿਅਤ ਨਹੀਂ। ਜਾਖੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸੀ ਮਹਿਲਾਵਾਂ ਪੈਨਸ਼ਨ ਦੇਣ ’ਚ ਕੋਈ ਦਿੱਕਤ ਨਹੀਂ ਆਵੇਗੀ। ਉਹ ਰੇਤ ਤੋਂ 20 ਹਜ਼ਾਰ ਕਰੋੜ ਰੁਪਏ ਇਕੱਠੇ ਕਰ ਲੈਣਗੇ। ਕੇਜਰੀਵਾਲ ਨੇ ਉਸ ਸਮੇਂ ਕਿਹਾ ਕਿ ਰੇਤ ਵਾਲਾ ਪੈਸੇ ਖਜ਼ਾਨੇ ’ਚ ਨਹੀਂ ਆ ਰਿਹਾ। ਜਾਖੜ ਨੇ ਕਿਹਾ ਕਿ ਉਸ ਸਮੇਂ ਦਾ ਰੇਤ ਵਾਲਾ ਸਰਕਾਰੀ ਖਜ਼ਾਨੇ ਨਹੀਂ ਸੀ ਆ ਰਿਹਾ ਪ੍ਰੰਤੂ ਹੁਣ ਰੇਤ ਵਾਲਾ ਪੈਸਾ ਕਿੱਥੇ ਜਾ ਰਿਹਾ ਹੈ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …