17.5 C
Toronto
Tuesday, September 16, 2025
spot_img
Homeਕੈਨੇਡਾਰੈੱਡ ਵਿੱਲੋ ਕਲੱਬ ਵਲੋਂ ਲੋਹੜੀ ਮਨਾਈ ਗਈ

ਰੈੱਡ ਵਿੱਲੋ ਕਲੱਬ ਵਲੋਂ ਲੋਹੜੀ ਮਨਾਈ ਗਈ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 16 ਜਨਵਰੀ ਨੂੰ ਲੋਹੜੀ ਮਨਾਈ ਗਈ। ਠੰਢ, ਸਨੋਅ ਅਤੇ ਬਹੁਤ ਸਾਰੇ ਮੈਂਬਰਾਂ ਦੇ ਇੰਡੀਆ ਗਏ ਹੋਣ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਕਾਫੀ ਰੌਣਕ ਰਹੀ। ਇਸ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਵਿੱਚ ਲੇਡੀ ਮੈਂਬਰਾਂ ਦਾ ਯੋਗਦਾਨ ਵਧੇਰੇ ਸੀ। ਚਾਹ ਪਾਣੀ ਤੋਂ ਬਾਅਦ ਕਲੱਬ ਦੇ ਸਕੱਤਰ ਹਰਜੀਤ ਸਿੰਘ ਬੇਦੀ ਨੇ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀਆਂ ਭਰੇ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਇਸ ਤਿਉਹਾਰ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਾਈਚਾਰਕ ਤੇ ਆਪਸੀ ਸਾਂਝ ਕਾਇਮ ਰੱਖਣ ‘ਤੇ ਜ਼ੋਰ ਦਿੱਤਾ। ਇਸ ਉਪਰੰਤ ਪਰਮਜੀਤ ਬੜਿੰਗ ਨੇ ਪੁਰਾਣੀ ਭਾਈਚਾਰਕ ਸਾਂਝ ਨੂੰ ਅੱਜ ਦੇ ਸੰਦਰਭ ਵਿੱਚ ਰੱਖ ਕੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਮੇਂ ਦੇ ਬਦਲਣ ਨਾਲ ਬਹੁਤ ਕੁੱਝ ਬਦਲ ਗਿਆ ਹੈ। ਦੁਨੀਆਂ ਭਾਵੇਂ ਇੱਕ ਗਲੋਬਲ ਪਿੰਡ ਬਣ ਗਈ ਹੈ ਪਰ ਸਾਨੂੰ ਆਪਣੇ ਗੁਆਂਢੀਆਂ ਬਾਰੇ ਵੀ ਕੁੱਝ ਪਤਾ ਨਹੀਂ ਹੁੰਦਾ। ਦਿਨੋਂ ਦਿਨ ਮਨੁੱਖ, ਮਨੁੱਖ ਤੋਂ ਦੂਰ ਜਾ ਰਿਹਾ ਹੈ। ਭਾਈਚਾਰਕ ਸਾਂਝ ਘਟ ਰਹੀ ਹੈ।
ਇਸ ਤੋਂ ਬਾਅਦ ਲੇਡੀ ਮੈਂਬਰਾਂ ਨੇ ਪੰਜਾਬੀ ਲੋਕ ਨਾਚ ਗਿੱਧੇ ਅਤੇ ਬੋਲੀਆਂ ਰਾਹੀ ਪ੍ਰੋਗਰਾਮ ਵਿੱਚ ਪੰਜਾਬ ਦਾ ਮਾਹੌਲ ਪੈਦਾ ਕਰ ਦਿੱਤਾ। ਵਡੇਰੀ ਉਮਰ ਦੇ ਬਾਵਜੂਦ ਉਹਨਾਂ ਵਿੱਚ ਉਤਸ਼ਾਹ ਦੇਖਣਾ ਹੀ ਬਣਦਾ ਸੀ। ਆਪਣੀਆਂ ਬੋਲੀਆਂ ਰਾਹੀ ਮੁੰਡਿਆਂ ਦੇ ਨਾਲ ਹੀ ਕੁੜੀਆਂ ਦੀ ਲੋਹੜੀ ਮਨਾਏ ਜਾਣ ਦਾ ਜ਼ਿਕਰ ਕੀਤਾ। ਉਹਨਾਂ ਨੇ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ। ਇਸ ਪ੍ਰੋਗਰਾਮ ਵਾਸਤੇ ਖਾਣ-ਪੀਣ ਦੀਆਂ ਵਸਤਾਂ ਲਈ ਮਹਿੰਦਰ ਕੌਰ ਪੱਡਾ, ਬਲਜੀਤ ਕੌਰ ਸੇਖੋਂ, ਕੇ ਸੀ ਵਰਮਾ, ਜੋਗਾ ਸਿੰਘ ਬੈਂਸ, ਅਮਰਜੀਤ ਕੌਰ ਦੁਬਈ, ਚਰਨ ਕੌਰ , ਸੁੱਚਾ ਸਿੰਘ ਢਿੱਲੋਂ, ਅਵਤਾਰ ਭੰਗੂ ਅਤੇ ਪਰਕਾਸ਼ ਕੌਰ ਬਰਾੜ ਨੇ ਯੋਗਦਾਨ ਪਾਇਆ। ਪ੍ਰੋਗਰਾਮ ਵਿੱਚ ਬਲਵੰਤ ਕਲੇਰ, ਬਲਬੀਰ ਬੜਿੰਗ, ਬਲਜੀਤ ਗਰੇਵਾਲ ਅਤੇ ਇੰਦਰਜੀਤ ਸਿੰਘ ਗਰੇਵਾਲ ਨੇ ਵਾਲੰਟੀਅਰ ਦੇ ਤੌਰ ‘ਤੇ ਸੇਵਾ ਨਿਭਾਈ। ਅਸੁਖਾਵੇਂ ਮੌਸਮ ਦੇ ਬਾਵਜੂਦ ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ।

RELATED ARTICLES
POPULAR POSTS