Breaking News
Home / ਕੈਨੇਡਾ / ਬੋਨੀਗਲਿਨ ਫ਼ਾਰਮ ਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ 116਼ਵਾਂ ਜਨਮ-ਦਿਹਾੜਾ

ਬੋਨੀਗਲਿਨ ਫ਼ਾਰਮ ਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ 116਼ਵਾਂ ਜਨਮ-ਦਿਹਾੜਾ

ਅੰਮ੍ਰਿਤ ਢਿੱਲੋਂ, ਇੰਦਰਜੀਤ ਢਿੱਲੋਂ, ਐੱਮ.ਪੀ. ਰੂਬੀ ਸਹੋਤਾ, ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਲਵਾਈ ਸਮਾਗਮ ‘ઑਚ ਭਰਪੂਰ ਹਾਜ਼ਰੀ
ਕੈਲੇਡਨ/ਡਾ. ਝੰਡ : ਲੰਘੇ ਸ਼ਨੀਵਾਰ 30 ਸਤੰਬਰ ਨੂੰ ਬੋਨੀਗਲਿਨ ਫ਼ਾਰਮ ਪਾਰਕ ਸੀਨੀਅਰਜ਼ ਕਲੱਬ ਨੇ ਸ਼ਹੀਦੇ-ਆਜ਼ਮ ਸ਼ਹੀਦ ਭਗਤ ਸਿੰਘ ਦਾ 116਼ਵਾਂ ਜਨਮ-ਦਿਨ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ। ਸਭ ਤੋਂ ਪਹਿਲਾਂ ਗੁਰਦੇਵ ਸਿੰਘ ਰੱਖੜਾ ਵੱਲੋਂ ਸ਼ਹੀਦਾਂ ਬਾਰੇ ਦੇਸ਼-ਭਗਤੀ ਦੇ ਦੋ ਗੀਤ ਪੇਸ਼ ਕੀਤੇ ਗਏ।
ਉਪਰੰਤ, ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਸੰਭਾਲਦਿਆਂ ਮਲੂਕ ਸਿੰਘ ਕਾਹਲੋਂ ਵੱਲੋਂ ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ, ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਅੰਮ੍ਰਿਤ ਢਿੱਲੋਂ ਤੇ ਬੀਬੀ ਇੰਦਰਜੀਤ ਢਿੱਲੋਂ, ਐੱਮ.ਪੀ.ਪੀ. ਅਮਰਜੋਤ ਸੰਧੂ, ਕਲੱਬ ਦੇ ਖ਼ਜ਼ਾਨਚੀ ਗੁਰਦੇਵ ਸਿੰਘ ਸੇਖੋਂ ਅਤੇ ਸਾਊਥ ਸੀਨੀਅਰਜ਼ ਕਲੱਬ ਦੇ ਪਰਧਾਨ ਜਸਵੰਤ ਸਿੰਘ ਗਰੇਵਾਲ ਨੂੰ ਪ੍ਰਧਾਨਗੀ-ਮੰਡਲ ਵਿਚ ਬਿਰਾਜਣ ਲਈ ਬੇਨਤੀ ਕੀਤੀ ਗਈ।
ਸਮਾਗ਼ਮ ਦੇ ਅਰੰਭ ਵਿਚ ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ ਨੇ ਸੰਖੇਪ ਤੇ ਭਾਵਪੂਰਤ ਸ਼ਬਦਾਂ ਵਿਚ ਦੱਸਿਆ ਕਿ ਕਿਵੇਂ ਸਦੀਆਂ ਤੋਂ ਇਨਕਲਾਬ ਹੁੰਦੇ ਰਹੇ ਹਨ ਅਤੇ ਕਿਵੇਂ ਸਿੱਖ ਰਹਿਬਰਾਂ ਅਤੇ ਸ. ਭਗਤ ਸਿੰਘ ਨੇ ਇਸ ਪ੍ਰਥਾ ਨੂੰ ਚਾਰ ਚੰਨ ਲਾਏ ਤੇ ਸੰਸਾਰ ਪੱਧਰ ‘ઑਤੇ ਅਮਰ ਇਨਕਲਾਬੀ ਇਤਿਹਾਸ ਸਿਰਜ ਦਿੱਤਾ। ਉਸ ਤੋਂ ਬਾਅਦ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਓਨਟਾਰੀਓ ਦੀ ਸੂਬਾ ਸਰਕਾਰ ਵੱਲੋਂ ਸੀਨੀਅਰਜ਼ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਉਪਰੰਤ, ਅੰਮ੍ਰਿਤ ਢਿੱਲੋਂ ਅਤੇ ਭੈਣ ਜੀ ਇੰਦਰਜੀਤ ਢਿੱਲੋਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਨੂੰ ਸਰੋਤਿਆਂ ਨੇ ਮੰਤਰ-ਮੁਗਧ ਹੋ ਕੇ ਸੁਣਿਆਂ। ਬੁਲਾਰਿਆਂ ਸ਼ਾਮਲ ਕਾਮਰੇਡ ਜਗਜੀਤ ਸਿੰਘ ਜੋਗਾ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਜੋਕੇ ਪ੍ਰਸੰਗ ਨਾਲ ਜੋੜ ਕੇ ਭਾਵਪੂਰਤ ਗੱਲਾਂ ਕੀਤੀਆਂ।
ਇਸ ਦੌਰਾਨ ਐੱਮ.ਪੀ. ਰੂਬੀ ਸਹੋਤਾ, ਲਿਬਰਲ ਪਾਰਟੀ ਲੀਡਰ ਦਮਿਤਰੋ, ਕੌਂਸਲਰ ਦੇਵ ਸ਼ਾਨ, ਮਾਸਟਰ ਭੁਪਿੰਦਰ ਸਿੰਘ, ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਰਹਿਪਾ ਅਤੇ ਹੁਨਰ ਕਾਹਲੋਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪਰਮਜੀਤ ਸਿੰਘ ਢਿੱਲੋਂ ਆਪਣੇ ਖ਼ੂਬਸੂਰਤ ਗੀਤ ਰਾਹੀਂ ਬਹੁਤ ਵਧੀਆ ਹਾਜ਼ਰੀ ਲਵਾਈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਸਮਾਗ਼ਮ ਵਿਚ ਬੀਬੀਆਂ ਅਤੇ ਨੌਜੁਆਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਾਰੇ ਪ੍ਰੋਗਰਾਮ ਦੌਰਾਨ ਖਾਣ-ਪੀਣ ਅਤੇ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਰਵਿੰਦਰ ਸਿੰਘ ਜੋਗਾ ਵੱਲੋਂ ਕੀਤਾ ਗਿਆ।
ਅਖ਼ੀਰ ਵਿਚ ਮਲੂਕ ਸਿੰਘ ਕਾਹਲੋਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਤ ਸਿੰਘ ਇੱਕ ਵਿਸ਼ੇਸ਼ ਵਿਅੱਕਤੀ ਦਾ ਨਾਂ ਨਹੀਂ ਹੈ, ਸਗੋਂ ਉਹ ਤਾਂ ਇੱਕ ਵਿਚਾਰਧਾਰਾ ਹੈ ਅਤੇ ਵਿਚਾਰਧਾਰਾ ਵੀ ਉਹ ਜੋ ਹੁਣ ਵੀ ਓਸੇ ਤਰ੍ਹਾਂ ਹੀ ਜੀਵੰਤ ਹੈ। ਭਗਤ ਸਿੰਘ ਦੂਰ-ਅੰਦੇਸ਼ ਨੌਜੁਆਨ ਸੀ। ਲੱਗਭੱਗ 100 ਸਾਲ ਪਹਿਲਾਂ ਉਸ ਦੀਆਂ ਕਹੀਆਂ ਹੋਈਆਂ ਗੱਲਾਂ ਅਤੇ ਵਿਚਾਰ ਅੱਜ ਵੀ ਸਾਰਥਿਕ ਸਾਬਤ ਹੋ ਰਹੇ ਹਨ। ਉਸ ਦੀ ਵਿਚਾਰਧਾਰਾ ਅਮਰ ਹੈ ਅਤੇ ਇਹ ਅਮਰ ਰਹੇਗੀ।ਸਮਾਗ਼ਮ ਵਿਚ ਬਲਤੇਜ ਸਿੰਘ ਬਰਾੜ, ਅਮਰਜੀਤ ਸਿੰਘ ਸਾਂਪਲੇ, ਸੁਰਜੀਤ ਸਿੰਘ ਵਿਰਕ ਸੀਨੀਅਰ ਤੇ ਜੂਨੀਅਰ, ਹਰਭਜਨ ਸਿੰਘ ਐੱਸ.ਡੀ.ਓ., ਮੋਹਨ ਸਿੰਘ, ਜੰਗ ਬਹਾਦਰ ਵਾਸੂਦੇਵ, ਰੌਸ਼ਨ ਲਾਲ ਭਗਤਾ ਭਾਈ, ਬਲਦੇਵ ਸਿੰਘ ਢੇਸੀ, ਕਰਮਜੀਤ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਸਰਪੰਚ ਅਜਾਇਬ ਸਿੰਘ, ਤਰਲੋਚਨ ਸਿੰਘ, ਸੁਰਜੀਤ ਸਿੰਘ ਖਹਿਰਾ, ਜਰਨੈਲ ਸੰਘ ਰੰਧਾਵਾ, ਬਲਜੀਤ ਸਿੰਘ ਗਿੱਲ, ਹਰਲਿਵਲੀਨ ਕਾਹਲੋਂ, ਮੱਘਰ ਸਿੰਘ ਵਿਰਕ, ਧਰਮ ਸਿੰਘ ਭੰਗੂ, ਭਜਨ ਸਿੰਘ ਸੇਖੋਂ, ਹਰਯਾਦਨ ਸਿੰਘ ਰੱਖੜਾ, ਚਮਕੌਰ ਸਿੰਘ ਸੋਹਲ, ਗੁਰਮੁਖ ਸਿੰਘ ਬਰਾੜ, ਜੋਗਿੰਦਰ ਸਿੰਘ ਸਿੱਧੂ, ਗੁਲਜ਼ਾਰ ਸਿੰਘ ਦਿਓਲ, ਗੁਰਮੀਤ ਸਿੰਘ, ਅਮਰੀਕ ਸਿੰਘ ਬਾਜਵਾ, ਸਰਬਜੀਤ ਸਿੰਘ ਗਰੇਵਾਲ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …