22.9 C
Toronto
Wednesday, May 27, 2026
spot_img
Homeਕੈਨੇਡਾਕੈਂਮਬ੍ਰਿਜ ਪੰਜਾਬੀ ਖੇਡ ਮੇਲਾ 3 ਅਤੇ 4 ਅਗਸਤ ਨੂੰ

ਕੈਂਮਬ੍ਰਿਜ ਪੰਜਾਬੀ ਖੇਡ ਮੇਲਾ 3 ਅਤੇ 4 ਅਗਸਤ ਨੂੰ

ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਕੈਂਮਬ੍ਰਿਜ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਂਮਬ੍ਰਿਜ ਵਲੋਂ ਕੈਂਮਬ੍ਰਿਜ ਅਤੇ ਆਲੇ ਦੁਆਲੇ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਸਾਲ ਦਾ 14ਵਾਂ ਪੰਜਾਬੀ ਖੇਡ ਮੇਲਾ ਅਗਸਤ 03 ਅਤੇ 04 ਦਿਨ ਸ਼ਨਿਚਰਵਾਰ ਤੇ ਐਤਵਾਰ ਨੂੰ St. Beneidct Cathoilc Secondary School, 50 Saignaw Pkwy, Cambirdge ON ਦੀ ਗਰਾਉਡ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਹੇਠ ਲਿਖੀਆਂ ਖੇਡਾਂ ਕਰਵਾਈਆਂ ਜਾਣਗੀਆਂ।
ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਦੋਨੇ ਦਿਨ ਸਮੇਂ ਸਿਰ ਆਪਣੇ ਬੱਚਿਆਂ ਸਮੇਤ ਪਹੁੰਚਣਾ।
ਅੰਡਰ 10 ਤੋਂ ਅੰਡਰ 18 ਲੜਕੇ ਅਤੇ ਲੜਕੀਆਂ ਸੌਕਰ ਦੇ ਮੁਕਾਬਲੇ ਹੋਣਗੇ, ਇਸੇ ਤਰ੍ਹਾਂ ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਹੋਣਗੀਆਂ, ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੇ ਲੌਂਗ ਜੰਪ ਦੇ ਮੁਕਾਬਲੇ ਹੋਣਗੇ, ਬਾਸਕਟ ਬਾਲ, ਰੱਸੇ ਦੇ ਮੁਕਾਬਲੇ, ਅੰਡਰ 10 ਤੋਂ ਅੰਡਰ 19 ਦੇ ਲੜਕਿਆਂ ਦੀ ਕਬੱਡੀ, ਅੰਡਰ 19 ਲੜਕਿਆਂ ਦੇ ਬੈਂਚ ਪ੍ਰੈਸ ਦੇ ਮੁਕਾਬਲੇ, ਮਰਦਾਂ ਅਤੇ ਔਰਤਾਂ ਲਈ ਰੱਸਾ ਕਸੀ ਦੇ ਮੁਕਾਬਲੇ, ਬਜ਼ੁਰਗਾਂ ਦੇ ਰੱਸੇ ਦੇ ਮੁਕਾਬਲੇ ਹੋਣਗੇ, ਔਰਤਾਂ ਲਈ ਗਾਗਰ ਰੇਸ, ਮਿਊਜ਼ੀਕਲ ਚੇਅਰ ਰੇਸ ਆਦਿ ਹੋਰ ਬਹੁਤ ਸਾਰੀਆਂ ਖੇਡਾਂ ਹੋਣਗੀਆਂ।
ਦੋਨੇ ਦਿਨ ਜਿੱਥੇ ਕੈਂਮਬ੍ਰਿਜ ਗੁਰਦੁਆਰਾ ਸਾਹਿਬ ਵਲੋਂ ਲੰਗਰ ਦਾ ਪ੍ਰਬੰਧ ਹੋਵੇਗਾ, ਉਸ ਦੇ ਨਾਲ ਵੱਖ ਵੱਖ ਵਿਪਾਰਿਕ ਅਦਾਰਿਆਂ ਵਲੋਂ ਵੀ ਖਾਣ/ਪੀਣ ਦੇ ਸਟਾਲ ਲਗਾਏ ਜਾਣਗੇ। ਵਾਟਰਲੂ ਰਿਜਨ ਅਤੇ ਇਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਨਿਵਾਸੀ ਵੱਡੀ ਗਿਣਤੀ ਵਿੱਚ ਇਸ ਮੇਲੇ ਦਾ ਅਨੰਦ ਮਾਨਣ ਲਈ ਪਹੁੰਚ ਰਹੇ ਹਨ। ਤੁਸੀਂ ਵੀ ਇਸ ਮੇਲੇ ਵਿੱਚ ਪਹੁੰਚਣ ਲਈ 3 ਅਤੇ 4 ਅਗਸਤ ਦਾ ਦਿਨ ਵਿਹਲਾ ਰੱਖੋ।

RELATED ARTICLES
POPULAR POSTS