ਮਿਸੀਸਾਗਾ/ਡਾ. ਝੰਡ : ਉੱਘੇ ਪ੍ਰੋੜ-ਲੇਖਕ ਨਵਤੇਜ ਭਾਰਤੀ ਦੇ 90ਵੇਂ ਸਾਲ ‘ਚ ਪ੍ਰਵੇਸ਼ ਕਰਨ ਉਤੇ ਬਰੈਂਪਟਨ ਤੇ ਮਿਸੀਸਾਗਾ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਉਨ÷ ਾਂ ਦੇ ਮਾਣ-ਸਤਿਕਾਰ ਵਿੱਚ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਮਿਸੀਸਾਗਾ ਕੈਂਪਸ ਦੇ ਸੈਂਟਰ ਫ਼ਾਰ ਸਾਊਥ ਏਸੀਅਨ ਕ੍ਰਿਟੀਕਲ ਹਿਊਮੈਨਿਟੀਜ਼ ਵਿੱਚ ਸਾਂਝੇ ਤੌਰ ‘ਤੇ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ। ਇਨ÷ ਾਂ ਸੰਸਥਾਵਾਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ, ਕਲਮਾਂ ਦਾ ਕਾਫ਼ਲਾ, ਸਬਰੰਗ ਆਰਟਸ, ਪੰਜਾਬੀ ਅਦਬੀ ਸੰਗਤ, ਪ੍ਰੌਗਰੈੱਸਿਵ ਰਾਈਟਰਜ਼ ਐਸੋਸੋਏਸ਼ਨ ਕੈਨੇਡਾ, ਰਾਈਟਰਜ਼ ਫੋਰਮ ਕੈਨੇਡਾ, ਅਰਬਾਬ-ਏ-ਕਲਮ ਕੈਨੇਡਾ, ਫ਼ਰੈਂਡਜ਼ ਇਨਡੀਡ ਅਤੇ ਸਿੰਧੀ ਅਦਬੀ ਸੰਗਤ ਸ਼ਾਮਲ ਸਨ। ਇਸ ਮੌਕੇ ਨਵਤੇਜ ਭਾਰਤੀ ਜੀ ਦੇ ਨਾਲ ਉਨ÷ ਾਂ ਦੇ ਛੋਟੇ ਭਰਾ ਅਜਮੇਰ ਰੋਡੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਇਸ ਅਦਬੀ ਸਮਾਗ਼ਮ ਵਿੱਚ ਸ਼ਿਰਕਤ ਕੀਤੀ। ਸਮਾਗ਼ਮ ਦੌਰਾਨ ਉਪਰੋਕਤ ਸਾਹਿਤਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਨਵਤੇਜ ਭਾਰਤੀ ਨੂੰ ਸਾਂਝੇ ਤੌਰ ‘ਤੇ ਸ਼ਾਨਦਾਰ ਸਨਮਾਨ-ਚਿੰਨ÷ ਭੇਂਟ ਕੀਤਾ ਗਿਆ। ਇਸ ਮੌਕੇ ਮੌਂਟਰੀਅਲ ਤੋਂ ਉਚੇਚੇ ਤੌਰ ‘ਤੇ ਆਏ ਚਿੱਤਰਕਾਰ ਤੇ ਕਵੀ ਮਨਜੀਤ ਸਿੰਘ ਚਾਤ੍ਰਿਕ ਵੱਲੋਂ ਭਾਰਤੀ ਜੀ ਦੀ ਸ਼ਖ਼ਸੀਅਤ ਨੂੰ ਸਾਕਾਰ ਕਰਦੀ ਹੋਈ ਇੱਕ ਪੇਂਟਿੰਗ ਵੀ ਭੇਂਟ ਕੀਤੀ ਗਈ।
ਸਮਾਗ਼ਮ ਦੇ ਆਰੰਭ ਵਿੱਚ ਗੁਰਪ੍ਰੀਤ ਗਰੇਵਾਲ ਵੱਲੋਂ ‘ਲੈਂਡ ਅਕਨੌਲਜਮੈਂਟ’ ਕਰਦਿਆਂ ਹੋਇਆਂ ਵੱਲੋਂ ਕੈਨੇਡਾ ਦੇ ਮੂਲ-ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਉਪਰੰਤ, ਮੰਚ-ਸੰਚਾਲਕ ਵੱਲੋਂ ਸ਼ਮੀਲ ਜਸਵੀਰ ਮੁੱਖ-ਮਹਿਮਾਨ ਨਵਤੇਜ ਭਾਰਤੀ ਅਤੇ ਉਨ÷ ਾਂ ਦੇ ਭਰਾ ਅਜਮੇਰ ਰੋਡੇ ਨੂੰ ਪ੍ਰਧਾਨਗੀ-ਮੰਡਲ ਮੰਚ ‘ਤੇ ਆਉਣ ਲਈ ਬੇਨਤੀ ਕੀਤੀ ਗਈ। ਉਪਰੰਤ, ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਮਿਸੀਸਾਗਾ ਕੈਂਪਸ ਦੇ ਸੈਂਟਰ ਫ਼ਾਰ ਸਾਊਥ ਏਸ਼ੀਅਨ ਕ੍ਰਿਟੀਕਲ ਹਿਊਮੈਨੇਟੀਜ਼ ਦੇ ਡਾਇਰੈਕਟਰ ਹੇਮਾ ਗਨਪਤੀ ਕੋਲਮਨ ਵੱਲੋਂ ਆਏ ਮਹਿਮਾਨਾਂ ਤੇ ਸਰੋਤਿਆਂ ਨੂੰ ਨਿੱਘੀ ‘ਜੀ-ਆਇਆਂ’ ਕਹਿਣ ਤੋਂ ਬਾਅਦ ਇਸ ਸੈਂਟਰ ਦੇ ਭਾਸ਼ਾ ਵਿਭਾਗ ਦੀ ਪ੍ਰੋ. ਸੀਮਾ ਗਰਗ ਵੱਲੋਂ ਨੇ ਹਾਜ਼ਰੀਨ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਿਆ ਨਵਤੇਜ ਭਾਰਤੀ ਜੀ ਦੇ ਜੀਵਨ ਤੇ ਉਨ÷ ਾਂ ਦੀਆ ਕਾਵਿ-ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ।
ਫਿਰ ਵਾਰੀ ਆਈ ਅਜਮੇਰ ਰੋਡੇ ਹੁਰਾਂ ਦੀ, ਜਿਨ÷ ਾਂ ਨੇ ਆਪਣੀ ਗੱਲ ਨਵਤੇਜ ਭਾਰਤੀ ਦੇ ਬਚਪਨ ਤੋਂ ਆਰੰਭ ਕਰਦਿਆਂ ਕਿਹਾ ਕਿ ਨਵਤੇਜ ਉਨ÷ ਾਂ ਤੋਂ ਦੋ ਸਾਲ ਵੱਡਾ ਹੈ ਅਤੇ ਪੰਜ ਸਾਲ ਦੀ ਉਮਰ ਵਿਚ ਪਰਿਵਾਰ ਵੱਲੋਂ ਉਸ ਨੂੰ ਪਿੰਡ ਦੇ ਗਿਆਨੀ ਹਰੀ ਸਿੰਘ ਬਰਾੜ ਹੁਰਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ÷ ਾਂ ਨੇ ਉਨ÷ ਾਂ ਨੂੰ ‘ਨਾਨਕ ਪ੍ਰਕਾਸ਼’ ਤੇ ਹੋਰ ਧਾਰਮਿਕ ਗ੍ਰੰਥ ਪੜ÷ ਾਉਣ ਦੇ ਨਾਲ-ਨਾਲ ਸਾਹਿਤਕ ਅਤੇ ਦੁਨਿਆਵੀ ਸਿੱਖਿਆ ਦਿੱਤੀ। ਨਾਨਕ ਸਿੰਘ ਦੇ ਨਾਵਲ ‘ਗ਼ਰੀਬ ਦੀ ਦੁਨੀਆ’ ਦੇ ਨਾਇਕ ‘ਭਾਰਤੀ’ ਤੋਂ ਪ੍ਰਭਾਵਿਤ ਹੋ ਕੇ ਨਵਤੇਜ ਨੇ ਇਹ ਨਾਮ ਆਪਣੇ ਨਾਂ ਦੇ ਨਾਲ ਜੋੜ ਲਿਆ ਅਤੇ ‘ਨਵਤੇਜ ਭਾਰਤੀ’ ਬਣ ਗਿਆ। ਉਨ÷ ਾਂ ਦੱਸਿਆ ਕਿ ਨਵਤੇਜ ਭਾਰਤੀ ਸਕੂਲ ਵਿੱਚ ਸਿੱਧਾ ਪੰਜਵੀ ਜਮਾਤ ਵਿੱਚ ਦਾਖ਼ਲ ਹੋਇਆ ਅਤੇ ਉੱਥੇ ਉਹ ਦੋਵੇਂ ‘ਜਮਾਤੀ’ ਬਣ ਗਏ। ਪੰਜਵੀਂ ਜਮਾਤ ਵਿੱਚ ਨਵਤੇਜ ‘ਫ਼ਸਟ’ ਆਇਆ ਪਰ ਫਿਰ ਉਸਦੀ ਰੁਚੀ ਸਾਹਿਤ ਪੜ÷ ਨ ਵੱਲ ਵਧੇਰੇ ਹੋ ਗਈ ਅਤੇ ਛੇਵੀਂ ਵਿਚ ਉਸਨੇ (ਅਜਮੇਰ ਰੋਡੇ) ਨੇ ਕਲਾਸ ਵਿੱਚ ਪਹਿਲੀ ਪੋਜ਼ੀਸ਼ਨ ਲਈ। ਉਨ÷ ਾਂ ਹੋਰ ਦੱਸਿਆ ਕਿ ਨਵਤੇਜ ਭਾਰਤੀ ਨੇ ਪਹਿਲੀ ਕਵਿਤਾ ਪੰਜ ਸਾਲ ਦੀ ਉਮਰ ‘ਚ ਲਿਖੀ ਅਤੇ ਉਨ÷ ਾਂ ਇਹ ‘ਸੁਖਜੀਵਨੀ’ ਅਖ਼ਬਾਰ ਨੂੰ ਭੇਜਦਿਆਂ ਹੋਇਆਂ ਲਿਖਿਆ, ”ਮੈਂ ਆਪਣਾ ਬਦਲ ਕੇ ‘ਨਵਤੇਜ ਭਾਰਤੀ’ ਰੱਖ ਲਿਆ ਹੈ”। ਨਵਤੇਜ ਭਾਰਤੀ ਦੇ ਨਾਂ ਬਦਲਣ ਬਾਰੇ ਇਹ ਜਾਣਕਾਰੀ ਉਸ ਅਖ਼ਬਾਰ ਵਿਚ ਕਵਿਤਾ ਦੇ ਨਾਲ ਹੀ ਛਪੀ।
ਭਾਰਤੀ ਜੀ ਬਾਰੇ ਹੋਰ ਦੱਸਦਿਆਂ ਅਜਮੇਰ ਰੋਡੇ ਨੇ ਕਿਹਾ ਕਿ ਛੋਟੇ ਹੁੰਦੇ ਉਹ ਦੋਵੇਂ ਨਾਟਕਾਂ ਵਿੱਚ ਭਾਗ ਲੈਂਦੇ ਹੁੰਦੇ ਸਨ ਅਤੇ ਨਵਤੇਜ ਉਨ÷ ਾਂ ਦੇ ਵਿੱਚ ਲੜਕੀ ਦਾ ਰੋਲ ਕਰਦਾ ਸੀ। ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੋਵੇਂ ਦਰਸ਼ਕਾਂ ਸਾਹਮਣੇ ਕਵੀਸ਼ਰੀ ਪੇਸ਼ ਲਰਦੇ ਸਨ। ਉਨ÷ ਾਂ ਕਿਹਾ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਚੱਲੀ ‘ਅਮਨ ਲਹਿਰ’ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਹੁਰਾਂ ਨੇ ਕਈ ਕਵਿਤਾਵਾਂ ਲਿਖੀਆਂ ਅਤੇ ਇਹ ਮਿਆਰੀ ਸਾਹਿਤਕ ਰਿਸਾਲਿਆਂ ‘ਪੰਜ ਦਰਿਆ’, ‘ਸਾਹਿਤ ਸਮਾਚਾਰ’ ਤੇ ਕਈ ਹੋਰ ਰਿਸਾਲਿਆਂ ਵਿੱਚ ਛਪੀਆਂ। ਭਾਰਤੀ ਜੀ ਦੇ ਕੈਨੇਡਾ ਆਉਣ ਬਾਰੇ ਅਜਮੇਰ ਰੋਡੇ ਨੇ ਦੱਸਿਆ ਕਿ ਉਹ ਵੈਨਕੂਵਰ ਵਿਖੇ ਉਨ÷ ਾਂ ਦੇ ਕੋਲ ਆਏ ਅਤੇ ਅੱਗੋਂ ਹੋਰ ਪੜ÷ ਨ ਲਈ ਉੱਥੇ ਫ਼ਿਲਾਸਫ਼ੀ ਵਿੱਚ ਬੀ.ਏ. ਵਿਚ ਦਾਖ਼ਲਾ ਲੈਣ ਲਈ ਫ਼ਾਰਮ ਭਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਵਿੱਚ ਉਨ÷ ਾਂ ਨੇ ਐੱਮ.ਏ. (ਪੰਜਾਬੀ) ਕੀਤੀ ਹੋਈ ਸੀ। ਦੋ ਦਿਨਾਂ ਬਾਅਦ ਯੂਨੀਵਰਸਿਟੀ ਦੇ ਫ਼ਿਲਾਸਫ਼ੀ ਵਿਭਾਗ ਦੇ ਮੁਖੀ ਨੇ ਜਦੋਂ ਉਨ÷ ਾਂ ਨੂੰ ਇੰਟਰਵਿਊ ਕੀਤਾ ਤਾਂ ਉਹ ਏਨਾ ਪ੍ਰਭਾਵਿਤ ਹੋਇਆ ਕਿ ਉਸਨੇ ਭਾਰਤੀ ਜੀ ਨੂੰ ਐੱਮ.ਏ.(ਫ਼ਿਲਾਸਫ਼ੀ) ਵਿਚ ਦਾਖ਼ਲਾ ਦੇ ਦਿੱਤਾ।
ਇਸ ਮੌਕੇ ਆਪਣੇ ਵੀਡੀਓ ਸੁਨੇਹੇ ਵਿੱਚ ਪ੍ਰੋ. ਰੁਪਿੰਦਰ ਔਲੱਖ ਨੇ ਨਵਤੇਜ ਭਾਰਤੀ ਨੂੰ ‘ਜਾਗਦੀਆਂ ਅੱਖਾਂ ਵਾਲਾ ਸਾਹਿਤਕਾਰ’ ਕਿਹਾ। ਉਨ÷ ਾਂ ਕਿਹਾ ਕਿ ਭਾਰਤੀ ਜੀ ਦੀ ਕਵਿਤਾ ਕਿਸੇ ਇੱਕ ਖਿੱਤੇ ਦੀ ਨਹੀਂ, ਸਗੋਂ ਇਹ ‘ਸਰਬ-ਵਿਆਪਕ’ ਹੈ ਅਤੇ ‘ਲਾਲੀ’ ਤੇ ‘ਲੀਲ÷ ਾ’ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਮਨਪ੍ਰੀਤ ਸਹੋਤਾ ਨੇ ਨਵਤੇਜ ਭਾਰਤੀ ਦੀ ਕਵਿਤਾ ਨੂੰ ‘ਗੰਭੀਰ ਪੰਜਾਬੀ ਸਾਹਿਤ ਦੀ ਪੇਸ਼ਕਾਰੀ’ ਕਿਹਾ, ਜਦਕਿ ਆਧੁਨਿਕ ਪੰਜਾਬੀ ਕਵਿਤਾ ਬਾਰੇ ਗੱਲ ਕਰਦਿਆਂ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ ਨੇ ਨਵਤੇਜ ਭਾਰਤੀ ਜੀ ਦੀ ਕਵਿਤਾ ਨੂੰ ‘ਜ਼ਿੰਦਗੀ ਦੇ ਜਸ਼ਨ ਦੀ ਕਵਿਤਾ’ ਕਰਾਰ ਦਿੱਤਾ। ਨਵਤੇਜ ਭਾਰਤੀ ਦੀ ਕਵਿਤਾ ਦੇ ਪਾਠਕਾਂ ਉੱਪਰ ਪਏ ਪ੍ਰਭਾਵ ਦੀ ਗੱਲ ਕਰਦਿਆਂ ਬਲਰਾਮ ਚੀਮਾ ਨੇ ਕਿਹਾ ਕਿ ਭਾਰਤੀ ਜੀ ਨੂੰ ਪਾਠਕਾਂ ਨੇ ਸਵੀਕਾਰਿਆ ਅਤੇ ਸਤਿਕਾਰਿਆ ਹੈ।
ਆਪਣੇ ਬਾਰੇ ਗੱਲ ਕਰਦਿਆਂ ਨਵਤੇਜ ਭਾਰਤੀ ਹੁਰਾਂ ਨੇ ਕਿਹਾ ਕਿ ਉਹ ਪਿਛਲੇ 85 ਸਾਲ ਤੋਂ ਕਵਿਤਾ ਲਿਖਦੇ ਆ ਰਹੇ ਹਨ ਅਤੇ ਉਨ÷ ਾਂ ਦੀ ਕਵਿਤਾ ਨੂੰ ਲੋਕਾਂ ਵੱਲੋਂ ਅਥਾਹ ਪਿਆਰ ਮਿਲਿਆ ਹੈ, ਜਿਸ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦੇ। ਇਸ ਕਵਿਤਾ ਵਿੱਚ ਕਿਸਾਨਾਂ ਦਾ ਗੀਤ ਹੈ ਜੋ ਉਨ÷ ਾਂ ਦੇ ਕੰਨਾਂ ਵਿੱਚ ਅਜੇ ਤੀਕ ਉਵੇਂ ਹੀ ਗੂੰਜ ਰਿਹਾ ਹੈ। ਉਨ÷ ਾਂ ਕਿਹਾ ਕਿ ਉਨ÷ ਾਂ ਦੀ ਕਵਿਤਾ ਵਿੱਚ ਕਈ ਰੰਗ ਆਏ ਹੋਣਗੇ, ਜਿਨ÷ ਾਂ ਬਾਰੇ ਪਾਠਕ ਵਧੇਰੇ ਦੱਸ ਸਕਦੇ ਹਨ। ਉਨ÷ ਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ÷ ਾਂ ਨੂੰ ਦੋ-ਤਿੰਨ ਜਨਮ ਹੋਰ ਮਿਲ ਜਾਣ ਤਾਂ ਜੋ ਉਹ ਹੋਰ ਕਵਿਤਾ ਰਚ ਸਕਣ। ਉਨ÷ ਾਂ ਕਿਹਾ ਕਿ ਉਨ÷ ਾਂ ਨੂੰ ਜ਼ਿੰਦਗੀ ਵਿੱਚ ਗਿਲ÷ ਾ ਕਰਨ ਦਾ ਕਦੇ ਮੌਕਾ ਨਹੀਂ ਮਿਲਿਆ। ਪਰਿਵਾਰ ਦੇ ਸਮੂਹ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਵੱਲੋਂ ਬੜਾ ਮਾਣ ਤੇ ਸਤਿਕਾਰ ਪ੍ਰਾਪਤ ਹੋਇਆ ਹੈ। ਇਸਦੇ ਨਾਲ ਹੀ ਉਨ÷ ਾਂ ਨੇ ‘ਲਾਲੀ’ ਅਤੇ ‘ਲੀਲ÷ ਾ’ ਵਿੱਚੋਂ ਆਪਣੀਆਂ ਕੁਝ ਕਵਿਤਾਵਾਂ ਵੀ ਪੜ÷ ੀਆਂ ਜਿਨ÷ ਾਂ ਨੂੰ ਸਰੋਤਿਆਂ ਵੱਲੋਂ ਤਾੜੀਆਂ ਦੀ ਗੂੰਜ ਦੌਰਾਨ ਭਾਰੀ ਦਾਦ ਮਿਲੀ। ਸਮਾਗ਼ਮ ਦੇ ਅਖ਼ੀਰ ਵਿਚ ਹਰਮਿੰਦਰ ਸਿੰਘ ਢਿੱਲੋਂ ਜੋ ਇਸ ਸਮਾਗ਼ਮ ਦੇ ਮੁੱਖ-ਆਯੋਜਕ ਸਨ, ਵੱਲੋਂ ਨਵਤੇਜ ਭਾਰਤੀ, ਅਜਮੇਰ ਰੋਡੇ ਅਤੇ ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।










