ਬਰੈਂਪਟਨ : ਵੁਮੈਂਸ ਸੀਨੀਅਰ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ, ਮੀਤ ਪ੍ਰਧਾਨ ਸ਼ਿੰਦਰਪਾਲ ਬਰਾੜ, ਕੈਸ਼ੀਅਰ ਸੁਰਜੀਤ ਮਸੂਤਾ ਅਤੇ ਸੈਕਟਰੀ ਸੁਰਿੰਦਰਜੀਤ ਛੀਨਾ ਦੀ ਅਗਵਾਈ ਹੇਠ ਮੰਥਲੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵਿਸ਼ੇਸ਼ ਰੂਪ ‘ਚ ਸੱਦਾ ਦਿੱਤਾ ਗਿਆ। ਮੀਟਿੰਗ ‘ਚ ਸਮਾਰਟ ਫੋਨ ਦੀ ਟੀਮ (ਗਿਡਿਜ਼) ਵੱਲੋਂ ਸੀਨੀਅਰ ਲੇਡੀਜ਼ ਨੂੰ ਬਹੁਤ ਸੁਚੱਜੇ ਢੰਗ ਨਾਲ ਸਮਾਰਟ ਫੋਨ ਬਾਰੇ ਜਾਣਕਾਰੀ ਦਿੱਤੀ ਗਈ ‘ਤੇ ਇਸ ਨੂੰ ਵਰਤਣ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਸ ਪਿੱਛੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਹੁਰਾਂ ਸਿਟੀ ‘ਚ ਹੋ ਰਹੇ ਕੰਮਾਂ ਦੀ ਅਪਡੇਟ ਦੇ ਨਾਲ ਬਰੈਂਪਟਨ ਵਿੱਚ ਖੁੱਲਣ ਜਾ ਰਹੀ ਨਵੀਂ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੱਤੀ। ਵੁਮੈਂਸ ਸੀਨੀਅਰ ਕਲੱਬ ਨੇ ਕੌਂਸਲਰ ਨੂੰ ਮੀਟਿੰਗ ਲਈ ਵੱਡਾ ਹਾਲ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ, ਜਿਸ ਦਾ ਉਨ੍ਹਾਂ ਵਾਅਦਾ ਕੀਤਾ। ਇਸ ਉਪਰੰਤ ਸਾਰੀਆਂ ਲੇਡੀਜ਼ ਮੈਂਬਰਸ ਲਈ ਚਾਹ ਪਾਣੀ ਦਾ ਪ੍ਰਬੰਧ ਸੀ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …