19.7 C
Toronto
Monday, August 31, 2026
spot_img
Homeਦੁਨੀਆਸਾਬਕਾ ਭਾਰਤੀ ਅਥਲੀਟ ਇਕਬਾਲ ਸਿੰਘ ਨੇ ਅਮਰੀਕਾ ਵਿੱਚ ਪਤਨੀ ਤੇ ਮਾਂ ਦਾ...

ਸਾਬਕਾ ਭਾਰਤੀ ਅਥਲੀਟ ਇਕਬਾਲ ਸਿੰਘ ਨੇ ਅਮਰੀਕਾ ਵਿੱਚ ਪਤਨੀ ਤੇ ਮਾਂ ਦਾ ਕੀਤਾ ਕਤਲ

ਸਾਬਕਾ ਭਾਰਤੀ ਅਥਲੀਟ ਇਕਬਾਲ ਸਿੰਘ ਨੇ ਅਮਰੀਕਾ ਵਿੱਚ ਪਤਨੀ ਤੇ ਮਾਂ ਦਾ ਕੀਤਾ ਕਤਲਕਤਲ ਤੋਂ ਬਾਅਦ ਪੁਲਿਸ ਨੂੰੰ ਆਪ ਹੀ ਸੱਦਿਆ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਲਈ ਏਸ਼ਿਆਈ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਾਬਕਾ ਅਥਲੀਟ ਇਕਬਾਲ ਸਿੰਘ ਨੂੰ ਆਪਣੀ ਪਤਨੀ ਅਤੇ ਮਾਂ ਦੀ ਹੱਤਿਆ ਦੇ ਦੋਸ਼ ਵਿਚ ਅਮਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਕਬਾਲ ਸਿੰਘ, ਜੋ ਪੈਨਸਿਲਵੇਨੀਆ ਦੀ ਡੈਲਵਾਰੇ ਕਾਊਂਟੀ ਦਾ ਵਸਨੀਕ ਹੈ, ਨੇ ਪੁਲਿਸ ਨੂੰ ਬੁਲਾਇਆ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਧਿਆਨ ਰਹੇ ਕਿ ਇਕਬਾਲ ਸਿੰਘ ਸ਼ਾਟਪੁੱਟਰ ਸੀ ਅਤੇ ਉਸ ਨੇ 1983 ਦੌਰਾਨ ਕੁਵੈਤ ਵਿਚ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਵਸ ਗਿਆ।

RELATED ARTICLES
POPULAR POSTS