Breaking News
Home / ਦੁਨੀਆ / 25 ਹਜ਼ਾਰ ਫੁੱਟ ਉਚਾਈ ਤੋਂ ਮਾਰੀ ਛਾਲ

25 ਹਜ਼ਾਰ ਫੁੱਟ ਉਚਾਈ ਤੋਂ ਮਾਰੀ ਛਾਲ

Perashoot News copy copyਲਾਸ ਏਂਜਲਸ : ਜਾਂਬਾਜ਼ ਸਕਾਈ ਡਾਈਵਰ ਲਯੂਕ ਨੇ ਏਕਿੰਸ ਨੇ ਪੈਰਾਸੂਟ ਤੋਂ ਬਿਨਾ 25 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਇਸ ਤਰ੍ਹਾਂ ਕਰਨ ਵਾਲੇ ਉਹ ਪਹਿਲੇ ਸਕਾਈ ਡਾਈਵਰ ਬਣ ਗਏ ਹਨ। ਦੱਖਣੀ ਕੈਲੇਫੋਰਨੀਆ ਵਿਚ ਪੱਛਮੀ ਲਾਸ ਏਂਜਲਸ ਦੇ ਸਿਮੀ ਵੈਲੀ ਵਿਚ 42 ਸਾਲਾ ਲਯੂਕ ਨੇ ਇਹ ਕਾਰਨਾਮਾ ਕਰਕੇ ਦੱਸਿਆ। ਉਸ ਨੇ ਸ਼ਨੀਵਾਰ ਨੂੰ ਇਕ ਛੋਟੇ ਜਹਾਜ਼ ਤੋਂ 25 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਦਿੱਤੀ। ਉਹ ਅਸਮਾਨ ‘ਚੋਂ ਸੌ ਗੁਣਾ ਸੌ ਫੁੱਟ ਦੇ ਜਾਲ ‘ਤੇ ਡਿੱਗੇ।  ਇਸ ਦਲੇਰੀ ਭਰੇ ਕਾਰਨਾਮੇ ਦਾ ਪ੍ਰਸਾਰਨ ਫਾਕਸ ਨਿਊਜ਼ ‘ਤੇ ਕੀਤਾ ਗਿਆ। ਹੁਣ ਤੱਕ 18 ਹਜ਼ਾਰ ਜੰਪ ਲਗਾ ਚੁੱਕੇ ਲਯੂਕ ਨੇ ਇਤਿਹਾਸ ਬਣਾਉਣ ਤੋਂ ਬਾਅਦ ਆਪਣੀ ਪਤਨੀ ਨੂੰ ਗਲੇ ਲਾਇਆ। ਉਸ ਨੇ ਕਿਹਾ ਕਿ ਮੈਂ ਇਕ ਤਰ੍ਹਾਂ ਉਡ ਰਿਹਾ ਸੀ। ਇਸ ਬਾਰੇ ਦੱਸਿਆ ਨਹੀਂ ਜਾ ਸਕਦਾ। ਲਯੂਕ ਦੇ ਬੁਲਾਰੇ ਜਸਟਿਨ ਏਕਲਿਨ ਨੇ ਕਿਹਾ ਕਿ 26 ਸਾਲ ਤੋਂ ਛਾਲ ਮਾਰ ਰਹੇ ਲਯੂਕ ਦਾ ਕਰੀਅਰ ਨਵੀਆਂ ਉਚਾਈਆਂ ‘ਤੇ ਪੁੱਜ ਗਿਆ ਹੈ। ਇਹ ਬਿਨਾ ਪੈਰਾਸ਼ੂਟ ਤੋਂ ਸਭ ਤੋਂ ਲੰਮੀ ਛਾਲ ਮਾਰਨ ਦਾ ਰਿਕਾਰਡ ਹੋਵੇਗਾ। ਫਾਕਸ ਨਿਊਜ਼ ਨੇ ਕਿਹਾ ਕਿ ਲਯੂਕ ਨਾਲ ਤਿੰਨ ਪੈਰਾਸ਼ੂਟਰਾਂ ਨੇ ਵੀ ਛਾਲ ਮਾਰੀ ਸੀ। ਸਾਰਿਆਂ ਨੇ ਆਕਸੀਜਨ ਮਾਕਸ ਲਾਏ ਹੋਏ ਸਨ। ਛਾਲ ਮਾਰਨ ਤੋਂ ਬਾਅਦ ਲਯੂਕ ਇਕੱਲੇ ਹੀ ਜਾਲ ‘ਤੇ ਆ ਡਿੱਗੇ।

Check Also

ਡੋਨਾਲਡ ਟਰੰਪ ਨੇ ਟੈਰਿਫ ਡੈਡਲਾਈਨ 1 ਅਗਸਤ ਤੱਕ ਵਧਾਈ

  ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਵਾਸ਼ਿੰਗਟਨ/ਬਿਊਰੋ ਨਿਊਜ਼ …