7.3 C
Toronto
Friday, November 7, 2025
spot_img
Homeਦੁਨੀਆਭਾਰਤ ਕੋਲੋਂ ਪੋਲੀਓ ਮਾਰਕਰ ਖਰੀਦੇਗੀ ਇਮਰਾਨ ਖਾਨ ਸਰਕਾਰ

ਭਾਰਤ ਕੋਲੋਂ ਪੋਲੀਓ ਮਾਰਕਰ ਖਰੀਦੇਗੀ ਇਮਰਾਨ ਖਾਨ ਸਰਕਾਰ

ਚੀਨ ਕੋਲੋਂ ਮੰਗਵਾਏ ਮਾਰਕਰਾਂ ਨੂੰ ਦੱਸਿਆ ਘਟੀਆ
ਇਸਲਾਮਾਬਾਦ/ਬਿਊਰੋ ਨਿਊਜ਼
ਚੀਨ ਦੇ ਪੋਲੀਓ ਮਾਰਕਰਾਂ ਦੀ ਕੁਆਲਿਟੀ ਤੋਂ ਨਾਖੁਸ਼ ਪਾਕਿਸਤਾਨ ਸਰਕਾਰ ਨੇ ਹੁਣ ਇਨ੍ਹਾਂ ਮਾਰਕਰਾਂ ਨੂੰ ਭਾਰਤ ਕੋਲੋਂ ਖਰੀਦਣ ਦਾ ਫੈਸਲਾ ਕੀਤਾ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਧਿਆਨ ਰਹੇ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਨੇ 5 ਅਗਸਤ ਨੂੰ ਭਾਰਤ ਨਾਲ ਵਪਾਰ ਕਰਨ ‘ਤੇ ਰੋਕ ਲਗਾ ਦਿੱਤੀ ਸੀ ਅਤੇ ਇਕ ਹਫਤੇ ਬਾਅਦ ਦਵਾਈਆਂ ਦੇ ਵਪਾਰ ਤੋਂ ਰੋਕ ਹਟਾ ਦਿੱਤੀ ਗਈ ਸੀ। ਹੁਣ ਚੀਨ ਦੇ ਪੋਲੀਓ ਮਾਰਕਰਾਂ ਦੀ ਘਟੀਆ ਕੁਆਲਟੀ ਨੂੰ ਦੇਖਦਿਆਂ ਇਮਰਾਨ ਸਰਕਾਰ ਨੇ ਇਨ੍ਹਾਂ ਮਾਰਕਰਾਂ ਨੂੰ ਭਾਰਤ ਤੋਂ ਖਰੀਦਣ ਦਾ ਮਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਪੋਲੀਓ ਮਾਰਕਰਾਂ ਦੀ ਵਰਤੋਂ ਬੱਚਿਆਂ ਨੂੰ ਦਵਾਈ ਪਿਲਾਉਣ ਤੋਂ ਬਾਅਦ ਉਂਗਲੀ ‘ਤੇ ਨਿਸ਼ਾਨ ਲਗਾਉਣ ਲਈ ਕੀਤਾ ਜਾਂਦੀ ਹੈ।

RELATED ARTICLES
POPULAR POSTS