ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਯੂਬਾ ਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 46ਵੇਂ ਸਾਲਾਨਾ ਮਹਾਨ ਨਗਰ ਕੀਰਤਨ ਵਿੱਚ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਨਾਲ ਸੰਗਤ ਨੇ ਸ਼ਮੂਲੀਅਤ ਕੀਤੀ ਉੱਥੇ ਨਾਲ-ਨਾਲ ਐਤਕਾਂ ਇੱਕ ਅਦਭੁੱਦ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਕੰਟਰੋਲ ਐਤਕਾਂ ਵੱਖ ਵੱਖ ਸੈਨਾਵਾਂ, ਐਫਬੀਆਈ, ਸਵਾਤ ਟੀਮ ਸੀਆਈਏ, ਸੀਐਚਪੀ, ਸੈਰਫ ਤੇ ਸਥਾਨਕ ਪੁਲਿਸ ਵੱਲੋਂ ਕੀਤਾ ਗਿਆ। ਭਾਵੇਂ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕਈ ਮਹੀਨਿਆਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਪਰ ਫਿਰ ਵੀ ਜੋ ਮੁੱਖ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਤੱਕ ਚੱਲਿਆ। ਇਸ ਦੌਰਾਨ ਜੋ ਇਸ ਧਾਰਮਿਕ ਦੀਵਾਨਾਂ ਦੇ ਵਿੱਚ ਵੱਖ ਵੱਖ ਜੱਥੇ ਤੇ ਪ੍ਰਚਾਰਕ ਪਹੁੰਚੇ ਉਹਨਾਂ ਵਿੱਚ ਭਾਈ ਤਵਨੀਤ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਹਰਬਲਜੀਤ ਸਿੰਘ ਜੀ, ਭਾਈ ਕਰਨਜੀਤ ਸਿੰਘ ਜੀ ਖਾਲਸਾ ਯੂਕੇ ਵਾਲੇ, ਇਸ ਤੋਂ ਇਲਾਵਾ ਕਥਾਵਾਚਕ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਢਾਡੀ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਵਿਸ਼ੇਸ਼ ਤੌਰ ‘ਤੇ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਏ ਇਸ ਤੋਂ ਇਲਾਵਾ ਜੋ ਵਿਸ਼ੇਸ਼ ਕੀਰਤਨ ਸਮਾਗਮ 18 ਅਕਤੂਬਰ ਤੋਂ ਦੋ ਨਵੰਬਰ ਤੱਕ ਚਲਦੇ ਰਹੇ।
ਬਾਕੀ ਸਮੇਂ ਸਮੇਂ ਤੇ ਹੋਏ ਸਮਾਗਮਾਂ ਦੌਰਾਨ ਹੀ ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ, ਵਿਸ਼ੇਸ਼ ਢਾਡੀ ਦਰਬਾਰ ਅਤੇ ਸ਼ਹੀਦੀ ਦਿਵਸ, ਰੈਣ ਸਬਾਈ ਕੀਰਤਨ ਤੇ ਸ਼ੁਕਰਵਾਰ ਨੂੰ ਸ਼ਾਮ ਨੂੰ ਆਤਿਸ਼ਬਾਜੀ ਹੋਈ। ਇਹਨਾਂ ਸਮਾਗਮਾਂ ਦੌਰਾਨ ਹੀ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਹੋਇਆ ਤੇ ਸ਼ਨੀਵਾਰ ਨੂੰ ਹੀ ਸਵੇਰੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਸੇਵਾ ਹੋਈ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਹੋਇਆ ਇਸ ਤੋਂ ਉਪਰੰਤ ਐਤਵਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਾਰੀ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਮੁੱਖ ਤੇ ਵੱਖ ਵੱਖ ਫਲੋਟਾਂ ਦੀ ਅਗਵਾਈ ਪੰਜਾ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਕੀਤੀ।
ਸ਼ਨੀਵਾਰ ਦੇ ਭਾਰੀ ਦੀਵਾਨਾਂ ਚ ਸ਼ੈਰਫ ਚੀਫ ਜਿਮ ਰਨੀਅਨ, ਡਿਸਟਰਿਕਟ ਅਟਾਰਨੀ ਜੈਨੂਫਰ ਡੂਪਰੇ, ਸੁਪਰਵਾਈਜ਼ਰ ਸਟੀਵ ਸਮਿਥ, ਮਾਈਕ ਜਗਮਾਰ ਸੁਪਰਵਾਈਜ਼ਰ, ਜੈਫ ਬੂਨ ਸੁਪਰਵਾਈਜ਼ਰ ਸਟਰ ਕਾਊਂਟੀ ਤੋਂ ਇਲਾਵਾ ਸਾਰੇ ਕੌਂਸਲ ਮੈਂਬਰ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

