9.5 C
Toronto
Monday, November 3, 2025
spot_img
Homeਦੁਨੀਆ'ਊਬਰ' ਕੰਪਨੀ ਦੇ ਕਾਰਜਕਾਰੀ ਅਧਿਕਾਰੀ ਕਾਲਾਨਿਕ ਵਲੋਂ ਅਸਤੀਫ਼ਾ

‘ਊਬਰ’ ਕੰਪਨੀ ਦੇ ਕਾਰਜਕਾਰੀ ਅਧਿਕਾਰੀ ਕਾਲਾਨਿਕ ਵਲੋਂ ਅਸਤੀਫ਼ਾ

ਨਿਊਯਾਰਕ : ਰਾਈਡ ਸ਼ੇਅਰਿੰਗ ਕੰਪਨੀ ਊਬਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਟ੍ਰੈਵਿਸ ਕਾਲਾਨਿਕ ਨੇ ਨਿਵੇਸ਼ਕਾਂ ਵਲੋਂ ਕਾਫ਼ੀ ਪ੍ਰੈਸ਼ਰ ਬਣਾਏ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਕਾਲਾਨਿਕ ਦਿੱਕਤਾਂ ‘ਚ ਘਿਰੇ ਰਹੇ ਹਨ। ਕਾਲਾਨਿਕ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਨਿਵੇਸ਼ਕਾਂ ਦੇ ਇਕ ਗਰੁੱਪ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਹੈ, ਤਾਂ ਜੋ ਉਨ੍ਹਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਊਬਰ ਨੂੰ ਮੁੜ ਆਪਣੇ ਆਪ ਨੂੰ ਖੜ੍ਹਾ ਕਰਨ ਵਿਚ ਮਦਦ ਮਿਲ ਸਕੇ, ਬਜਾਇ ਕਿ ਉਹ ਕਿਸੇ ਹੋਰ ਤਰ੍ਹਾਂ ਦੀ ਲੜਾਈ ਵਿਚ ਉਲਝ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਕੰਪਨੀ ਦੇ ਨਿਰਦੇਸ਼ਕ ਮੰਡਲ (ਬੋਰਡ) ‘ਚ ਬਣੇ ਰਹਿਣਗੇ। ਵੱਖ-ਵੱਖ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵੈਂਚਰ ਕੈਪੀਟਲ ਕੰਪਨੀ ਬੈਂਚਮਾਰਕ ਸਮੇਤ ਪੰਜ ਵੱਡੇ ਨਿਵੇਸ਼ਕਾਂ ਨੇ ਕਾਲਾਨਿਕ ਦੇ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ ਸੀ, ਕਿਉਂਕਿ ਕੰਪਨੀ ਲੀਡਰਸ਼ਿਪ ਵਿਚ ਬਦਲਾਓ ਚਾਹੁੰਦੀ ਸੀ। ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕਾਲਾਨਿਕ ਨੇ ਹਮੇਸ਼ਾ ਊਬਰ ਨੂੰ ਪਹਿਲਾਂ ਥਾਂ ਦਿੱਤੀ ਹੈ। ਇਹ ਇਕ ਦਲੇਰੀ ਵਾਲਾ ਫ਼ੈਸਲਾ ਹੈ ਅਤੇ ਊਬਰ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਵਚਨਬੱਧਤਾ ਨੂੰ ਦਿਖਾਉਂਦਾ ਹੈ। ਕਾਲਾਨਿਕ ਨੂੰ ਊਬਰ ਦੇ ਸੀ.ਈ.ਓ. ਦਾ ਅਹੁਦਾ ਛੱਡਣ ਨਾਲ ਉਨ੍ਹਾਂ ਨੂੰ ਆਪਣੀਆਂ ਨਿੱਜੀ ਸਮੱਸਿਆਵਾਂ ਤੋਂ ਉਭਰਨ ਦਾ ਸਮਾਂ ਮਿਲੇਗਾ, ਜਦੋਂਕਿ ਇਹ ਥਾਂ ਦੇਣ ਤੋਂ ਕੰਪਨੀ ਨੂੰ ਆਪਣੇ ਇਤਿਹਾਸ ‘ਚ ਇਕ ਨਵਾਂ ਅਧਿਆਇ ਖੋਲ੍ਹਣ ਦਾ ਮੌਕਾ ਵੀ ਮਿਲਿਆ ਹੈ। ਜ਼ਿਕਰਯੋਗ ਹੈ ਕਿ ਕਾਲਾਨਿਕ ਦੀ ਮਾਂ ਦੀ ਮੌਤ ਇਕ ਬੋਟ ਹਾਦਸੇ ਵਿਚ ਹੋ ਗਈ ਸੀ। ਅਮਰੀਕੀ ਕੰਪਨੀ ਊਬਰ ਹਾਲ ਹੀ ਵਿਚ ਉਸ ਦੇ ਦਫ਼ਤਰਾਂ ਵਿਚ ਸੈਕਸੁਅਲ ਹਰਾਸਮੈਂਟ ਦੇ ਦੋਸ਼ਾਂ, ਸੀਕ੍ਰੇਟ ਕਾਰੋਬਾਰੀ ਜਾਣਕਾਰੀਆਂ ਨੂੰ ਚੋਰੀ ਅਤੇ ਸਰਕਾਰੀ ਰੈਗੁਲੇਟਰਸ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵਿਚ ਜਾਂਚ ਨਾਲ ਆਪਣੀ ਪ੍ਰਭਾਵਿਤ ਛਵੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਟ੍ਰੈਵਿਸ ਕਾਲਾਨਿਕ ਨੇ ਕਿਹਾ ਸੀ ਕਿ ਕੰਪਨੀ ਦੇ ਵੱਕਾਰ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਟ੍ਰੈਵਿਸ ਕਾਲਾਨਿਕ ਨੇ ਕਿਹਾ ਸੀ ਕਿ ਕੰਪਨੀ ਦੇ ਵੱਕਾਰ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਉਹ ਸੀ.ਈ.ਓ. ਦੇ ਅਹੁਦੇ ਤੋਂ ਛੁੱਟੀ ਲੈ ਲੈਣਗੇ। ਊਬਰ ਨੇ ਸੋਮਵਾਰ ਨੂੰ 180 ਦਿਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਊਬਰ ਆਪਣੀ ਪਛਾਣ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।

RELATED ARTICLES
POPULAR POSTS