Breaking News
Home / ਦੁਨੀਆ / ਗਣਿਤ ਦੇ ਨੋਬਲ ਪੁਰਸਕਾਰ ਨਾਲ ਭਾਰਤ-ਆਸਟ੍ਰੇਲੀਆਈ ਪ੍ਰੋਫੈਸਰ ਸਨਮਾਨਿਤ

ਗਣਿਤ ਦੇ ਨੋਬਲ ਪੁਰਸਕਾਰ ਨਾਲ ਭਾਰਤ-ਆਸਟ੍ਰੇਲੀਆਈ ਪ੍ਰੋਫੈਸਰ ਸਨਮਾਨਿਤ

ਮੈਲਬੌਰਨ : ਭਾਰਤੀ ਮੂਲ ਦੇ ਆਸਟ੍ਰੇਲੀਆਈ ਅਕਸ਼ੈ ਵੈਂਕਟੇਸ਼ ਫ਼ੀਲਡ ਪੁਰਸਕਾਰ ਪ੍ਰਾਪਤ ਕਰਕੇ ਭਾਰਤੀਆਂ ਦਾ ਮਾਣ ਵਧਾਇਆ ਹੈ। ਇਸ ਪੁਰਸਕਾਰ ਨੂੰ ਨੋਬਲ ਪੁਰਸਕਾਰ ਵਾਂਗ ਵਰਨਣ ਕੀਤਾ ਜਾਂਦਾ ਹੈ। ਅਕਸ਼ੈ ਨੂੰ ਇਹ ਪੁਰਸਕਾਰ ਹਿਸਾਬ ਵਿਚ ਕੀਤੇ ਨਵੇਂ ਅਧਿਐਨ ਅਤੇ ਲਿਆਂਦੇ ਨਵੇਂ ਤੱਥਾਂ ਦੇ ਆਧਾਰ ‘ਤੇ ਮਿਲਿਆ ਹੈ। 13 ਸਾਲ ਦੀ ਉਮਰ ਵਿਚ ਉਸ ਨੇ ‘ਯੰਗਸਟਰ ਐਵਰ ਅਵਾਰਡ’ ਅਤੇ 16 ਸਾਲ ਵਿਚ ਗ੍ਰੈਜੁਏਸ਼ਨ ਆਨਰ ਵਿਚ ਨਵੀਆਂ ਉਪਲਬਧੀਆਂ ਨੂੰ ਛੂੰਹਿਆ ਸੀ। ਇਹ ਤਗਮਾ ਅੰਤਰਰਾਸ਼ਟਰੀ ਮੈਥੀਮੈਟਿਕਸ ਯੂਨੀਅਨ 4 ਸਾਲ ਬਾਅਦ ਇਕ ਨੂੰ ਦਿੰਦੀ ਹੈ ਅਤੇ 40 ਸਾਲ ਤੋਂ ਘੱਟ ਉਮਰ ਦੇ ਇਸ ਸ਼੍ਰੇਣੀ ਵਿਚ ਸ਼ਾਮਿਲ ਕੀਤੇ ਜਾਂਦੇ ਹਨ।
ਅਕਸ਼ੈ ਇਸ ਸਮੇਂ ਸਟੇਨਫਰਡ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਹਨ। ਅਕਸ਼ੈ ਨੇ ਗਣਿਤ ਵਿਚ ਕਈ ਨਵੀਆਂ ਅਜਿਹੀਆਂ ਥਿਊਰੀ ਤੇ ਢੰਗ ਲਿਆਂਦੇ ਹਨ ਜਿਸ ਨਾਲ ਗਣਿਤ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਗਣਿਤ ਦੀ ਹਰ ਵੱਡੀ ਚੁਣੌਤੀ ਨੂੰ ਸਕਿੰਟ ‘ਚ ਹੱਲ ਕਰਨ ਵਾਲੇ ਅਕਸ਼ੈ ਨੇ 21 ਸਾਲਾਂ ਦੀ ਉਮਰ ‘ਚ ਪੀਐਚਡੀ ਦੀ ਡਿਗਰੀ ਆਪਣੀ ਝੋਲੀ ਪਾ ਲਈ ਸੀ। ਭਾਰਤੀਆਂ ਦਾ ਮਾਣ ਬਣੇ ਅਕਸ਼ੈ ਨੇ 2017 ‘ਚ ਓਸਟਰੋਵਸਕੀ ਪੁਰਸਕਾਰ, ਦ ਸੈਲਮ ਪੁਰਸਕਾਰ, ਪੈਕਡ ਫੈਲੋਸ਼ਿਪ, ਸ਼ਸ਼ਤਰਾ ਰਾਮ ਓਜਨ ਪੁਰਸਕਾਰ ਵੀ ਆਪਣੀ ਝੋਲੀ ਪਾ ਚੁੱਕੇ ਹਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …