ਸੀ.ਆਰ.ਪੀ.ਐਫ਼. ਦੇ ਸਾਬਕਾ ਆਈ.ਜੀ. ਤੇਜਿੰਦਰ ਸਿੰਘ ਢਿੱਲੋਂ ਵੈਨਕੂਵਰ ਵਿਚ ਇਕ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਲਈ ਆਏ ਸਨ ਕੈਨੇਡਾ
ਲੁਧਿਆਣਾ/ਬਿਊਰੋ ਨਿਊਜ਼ : ਕੈਨੇਡਾ ਦੇ ਵੈਨਕੂਵਰ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸੀਆਰਪੀਐਫ ਦੇ ਸਾਬਕਾ ਆਈਜੀ ਤੇਜਿੰਦਰ ਸਿੰਘ ਢਿੱਲੋਂ, ਜਿਨ੍ਹਾਂ ਨੂੰ ਸੀਆਰਪੀਐਫ ਦੀਆਂ ਕਥਿਤ ਅਣਮਨੁੱਖੀ ਕਾਰਵਾਈਆਂ ਕਾਰਨ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ, ਤੋਂ ਕੈਨੇਡਾ ਦੇ ਦਿੱਲੀ ਸਥਿਤ ਸਫਾਰਤਖਾਨੇ ਨੇ ਮੁਆਫ਼ੀ ਮੰਗੀ ਹੈ ਤੇ ਉਨ੍ਹਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ। ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਭਾਰਤ ਸਰਕਾਰ ਕੋਲ ਰੱਖਿਆ ਸੀ ਤੇ ਸਰਕਾਰ ਇਸ ਮਾਮਲੇ ‘ਤੇ ਸਖ਼ਤ ਰੁਖ਼ ਅਪਣਾਇਆ ਸੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ‘ਤੇ ਜਦੋਂ ਉਨ੍ਹਾਂ ਉਥੇ ਦੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਸੀਆਰਪੀਐਫ ਦੇ ਸਾਬਕਾ ਆਈਜੀ ਹਨ, ਤਾਂ ਮੁਲਾਜ਼ਮਾਂ ਨੇ ਸੀਆਰਪੀਐਫ ਨੂੰ ਮਾੜਾ ਚੰਗਾ ਬੋਲਿਆ ਤੇ ਅੰਤ ਵਿੱਚ ਇਹ ਦੋਸ਼ ਲਗਾਏ ਕਿ ਤੁਹਾਡੀ ਫੋਰਸ ‘ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਦੋਸ਼ ਹਨ। ਇਸ ਕਾਰਨ ਕੈਨੇਡਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਉਥੇ ਮੌਜੂਦ ਅਫ਼ਸਰਾਂ ਨੇ ਅਪਰੇਸ਼ਨ ਬਲੂ ਸਟਾਰ ਬਾਰੇ ਵੀ ਸਵਾਲ ਜਵਾਬ ਕੀਤੇ। ਇਸ ਤੋਂ ਬਾਅਦ ਜਦੋਂ ਇਹ ਮਾਮਲਾ ਕਾਫ਼ੀ ਗਰਮਾ ਗਿਆ ਤਾਂ ਉਨ੍ਹਾਂ ਨੂੰ ਕੈਨੇਡਾ ਸਫਾਰਤਖਾਨੇ ਤੋਂ ਫੋਨ ਆ ਗਿਆ ਤੇ ਕੈਨੇਡਾ ਦੇ ਅਧਿਕਾਰੀਆਂ ਨੇ ਘਟਨਾ ‘ਤੇ ਅਫਸੋਸ ਜਾਹਿਰ ਕਰਦਿਆਂ ਮੁਆਫ਼ੀ ਮੰਗੀ। ਨਾਲ ਹੀ ਕੈਨੇਡਾ ਜਾਣ ਦੀ ਮਨਜੂਰੀ ਦਿੱਤੀ ਤੇ ਭਰੋਸਾ ਦਿਵਾਇਆ ਕਿ ਦੁਬਾਰਾਅਜਿਹਾ ਨਹੀਂ ਹੋਵੇਗਾ।
Check Also
ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ
50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …