-11 C
Toronto
Friday, December 12, 2025
spot_img
Homeਹਫ਼ਤਾਵਾਰੀ ਫੇਰੀਯੂਨੈਸਕੋ ਦੀ ਤਿਉਹਾਰਾਂ ਦੀ ਸੂਚੀ ਵਿਚ ਸ਼ਾਮਲ ਹੋਈ ਦੀਵਾਲੀ

ਯੂਨੈਸਕੋ ਦੀ ਤਿਉਹਾਰਾਂ ਦੀ ਸੂਚੀ ਵਿਚ ਸ਼ਾਮਲ ਹੋਈ ਦੀਵਾਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਪ੍ਰਮੁੱਖ ਤਿਉਹਾਰ ਦੀਵਾਲੀ ਨੂੰ ਯੂਨੈਸਕੋ ਦੀ ਮਨੁੱਖਤਾ ਦੀ ਅਮੂਰਤ ਸਭਿਆਚਾਰਕ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਹ ਫੈਸਲਾ ਦਿੱਲੀ ਵਿਚ ਲਾਲ ਕਿਲ੍ਹੇ ‘ਤੇ ਹੋਈ ਯੂਨੈਸਕੋ ਦੀ ਇਕ ਅਹਿਮ ਬੈਠਕ ਵਿਚ ਲਿਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਅਮੂਰਤ ਸਭਿਆਚਾਰਕ ਵਿਰਾਸਤ ਦੀ ਸੰਭਾਲ ਲਈ ਅੰਤਰਰਾਸ਼ਟਰੀ ਕਮੇਟੀ ਦੇ ਸੈਸ਼ਨ ਦੀ ਮੇਜ਼ਬਾਨੀ ਕੀਤੀ ਹੈ। ਇਸ ਕਮੇਟੀ ਦਾ 20ਵਾਂ ਸੈਸ਼ਨ ਲਾਲ ਕਿਲ੍ਹੇ ਵਿਚ ਹੋਇਆ। ਯੂਨੈਸਕੋ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਇਸ ਵੱਕਾਰੀ ਸੂਚੀ ਵਿਚ ਸ਼ਾਮਲ ਕਰਨ ਦੇ ਐਲਾਨ ਤੋਂ ਬਾਅਦ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਗੂੰਜ ਉਠੇ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਦੇ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਯੂਨੈਸਕੋ ਦੀ ਅਮੂਰਤ ਵਿਰਾਸਤ ਸੂਚੀ ਵਿਚ ਦੀਵਾਲੀ ਦਾ ਸ਼ਾਮਲ ਹੋਣਾ, ਇਸ ਤਿਉਹਾਰ ਦੀ ਵਿਸ਼ਵਵਿਆਪੀ ਪ੍ਰਸਿੱਧੀ ਨੂੰ ਹੋਰ ਵਧਾਏਗਾ। ਜ਼ਿਕਰਯੋਗ ਹੈ ਕਿ 15 ਭਾਰਤੀ ਵਿਰਾਸਤੀ ਸਥਾਨਾਂ ਨੂੰ ਪਹਿਲਾਂ ਹੀ ਅਮੂਰਤ ਸਭਿਆਚਾਰਕ ਵਿਰਾਸਤ ਸੂਚੀ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਦੁਰਗਾ ਪੂਜਾ, ਕੁੰਭ ਮੇਲਾ, ਵੈਦਿਕ ਜਾਪ, ਰਾਮਲੀਲਾ ਅਤੇ ਛਾਊ ਨਾਚ ਸ਼ਾਮਲ ਹਨ।

 

RELATED ARTICLES
POPULAR POSTS