ਲੋਕਾਂ ਨੂੰ ਕੀਤੀ ਅਪੀਲ-ਟਰੂਡੋ ਨੂੰ ਦੁਬਾਰਾ ਲਿਆਓ ਸੱਤਾ ਵਿਚ
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੈਨੇਡਾ ਦੀ ਜਨਤਾ ਨੂੰ ਜਸਟਿਨ ਟਰੂਡੋ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਟਵੀਟ ਕਰਕੇ ਜਸਟਿਨ ਟਰੂਡੋ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੈਨੂੰ ਰਾਸ਼ਟਰਪਤੀ ਦੇ ਰੂਪ ਵਿਚ ਜਸਟਿਨ ਟਰੂਡੋ ਨਾਲ ਕੰਮ ਕਰਨ ‘ਤੇ ਮਾਣ ਹੈ। ਉਹ ਇਕ ਮਿਹਨਤੀ ਅਤੇ ਪ੍ਰਭਾਵੀ ਨੇਤਾ ਹਨ ਜੋ ਜਲਵਾਯੂ ਤਬਦੀਲੀ ਜਿਹੇ ਵੱਡੇ ਮੁੱਦਿਆਂ ‘ਤੇ ਕੰਮ ਕਰ ਰਹੇ ਹਨ। ਹੁਣ ਦੁਨੀਆ ਨੂੰ ਉਨ੍ਹਾਂ ਦੀ ਪ੍ਰਗਤੀਸ਼ੀਲ ਅਗਵਾਈ ਦੀ ਲੋੜ ਹੈ। ਮੈਨੂੰ ਆਸ ਹੈ ਕਿ ਉਤਰ ਦੇ ਸਾਡੇ ਗੁਆਂਢੀ ਇਕ ਹੋਰ ਕਾਰਜਕਾਲ ਲਈ ਉਨ੍ਹਾਂ ਦਾ ਸਮਰਥਨ ਕਰਨਗੇ। ਓਬਾਮਾ ਦਾ ਇਹ ਸੰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਦੀ ਫੈਡਰਲ ਚੋਣ ਮੁਹਿੰਮ ਵਿਚ ਦੋ ਕੁ ਦਿਨ ਦਾ ਸਮਾਂ ਬਚਿਆ ਹੈ। ਜ਼ਿਕਰਯੋਗ ਹੈ ਕਿ ਟਰੂਡੋ ਤੇ ਓਬਾਮਾ ਦੀ ਦੋਸਤੀ ਵਿਚ ਤੇਜ਼ੀ ਲਿਬਰਲ ਪਾਰਟੀ ਦੇ 2015 ਵਿਚ ਚੋਣਾਂ ਜਿੱਤਣ ਦੇ ਬਾਅਦ ਆਈ ਸੀ। ਇਸ ਦੋਸਤੀ ਨੂੰ ਓਬਾਮਾ ਨੇ ਜਨਵਰੀ 2017 ਵਿਚ ਦੂਜੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਦੇ ਬਾਅਵ ਵੀ ਬਣਾਈ ਰੱਖਿਆ। ਧਿਆਨ ਰਹੇ ਕਿ ਕੈਨੇਡਾ ਵਿਚ 21 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ ਅਤੇ ਮੁੱਖ ਮੁਕਾਬਲਾ ਲਿਬਰਲ ਅਤੇ ਕੰਸਰਵੇਟਿਵ ਪਾਰਟੀ ਵਿਚਾਲੇ ਹੀ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …