ਦੋਸ਼ੀ ਮੌਕੇ ਤੋਂ ਹੋਇਆ ਫਰਾਰ
ਮੋਗਾ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਸਥਿਤੀ ਦਿਨੋ ਦਿਨ ਚਿੰਤਾਜਨਕ ਬਣਦੀ ਹੈ ਜਾ ਰਹੀ ਹੈ। ਨਸ਼ੇੜੀ ਆਪ ਤਾਂ ਨਸ਼ੇ ਨਾਲ ਜਾਨਾਂ ਗੁਆ ਹੀ ਰਹੇ ਹਨ, ਪਰ ਹੁਣ ਉਹ ਆਪਣੇ ਮਾਪਿਆਂ ਦੀ ਜਾਨ ਲੈਣ ਤੋਂ ਵੀ ਨਹੀਂ ਡਰਦੇ। ਇਸੇ ਤਰ੍ਹਾਂ ਦਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਚ ਸਾਹਮਣੇ ਆਇਆ। ਜਾਣਕਾਰੀ ਮਿਲੀ ਹੈ ਕਿ ਅੱਜ ਸਵੇਰੇ ਪਿੰਡ ਹਿੰਮਤਪੁਰਾ ਵਿਚ ਨਸ਼ੇੜੀ ਪੁੱਤਰ ਸਤਵਿੰਦਰ ਸਿੰਘ ਆਪਣੇ ਘਰ ਪਹੁੰਚਿਆ ਅਤੇ ਘਰ ਜਾਂਦੇ ਨੇ ਹੀ ਆਪਣੀ ਮਾਂ ਕਰਮਜੀਤ ਕੌਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਦੋਂ ਰੌਲਾ ਸੁਣ ਕੇ ਗੁਆਂਢੀ ਪਹੁੰਚੇ ਤਦ ਤੱਕ ਉਹ ਆਪਣੀ ਮਾਂ ਦੀ ਜਾਨ ਲੈ ਚੁੱਕਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੋ ਫਰਾਰ ਹੋ ਗਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਸ਼੍ਰੋਮਣੀ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ
ਵਰਕਿੰਗ ਕਮੇਟੀ ਨੇ ਇਜਲਾਸ ਸੱਦਿਆ; ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਦਰਕਿਨਾਰ ਕਰ ਕੇ …