ਕਿਹਾ, ਫਸਲਾਂ ਨੂੰ ਜਲਾ ਦਿਆਂਗੇ ਪਰ ਵਾਪਸ ਨਹੀਂ ਜਾਵਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਫਿਰ ਕਿਹਾ ਕਿ ਕੇਂਦਰ ਕਿਸਾਨ ਅੰਦੋਲਨ ਨੂੰ ਲੈ ਕੇ ਕਿਸੇ ਵੀ ਗਲਤ ਫਹਿਮੀ ਵਿਚ ਨਾ ਰਹੇ। ਹਰਿਆਣਾ ਦੇ ਪਿੰਡ ਖਰਕ ਪੂਨੀਆ ਵਿਚ ਆਯੋਜਿਤ ਮਹਾਪੰਚਾਇਤ ਵਿਚ ਟਿਕੈਤ ਨੇ ਕਿਹਾ ਕਿ ਕੇਂਦਰ ਇਹ ਨਾ ਸੋਚੇ ਕਿ ਕਿਸਾਨ ਫਸਲ ਦੀ ਕਟਾਈ ਲਈ ਵਾਪਸ ਚਲੇ ਜਾਣਗੇ ਅਤੇ ਅੰਦੋਲਨ ਖਤਮ ਹੋ ਜਾਵੇਗਾ। ਟਿਕੈਤ ਨੇ ਕਿਹਾ ਕਿ ਅਸੀਂ ਆਪਣੀਆਂ ਫਸਲਾਂ ਨੂੰ ਜਲਾ ਦਿਆਂਗੇ, ਪਰ ਵਾਪਸ ਨਹੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਾ ਸੋਚੇ ਕਿ ਕਿਸਾਨ ਅੰਦੋਲਨ ਦੋ ਮਹੀਨਿਆਂ ਵਿਚ ਖਤਮ ਹੋ ਜਾਵੇਗਾ। ਟਿਕੈਤ ਨੇ ਸਪੱਸ਼ਟ ਕਿਹਾ ਕਿ ਅਸੀਂ ਫਸਲ ਦੀ ਕਟਾਈ ਦੇ ਨਾਲ-ਨਾਲ ਸੰਘਰਸ਼ ਵੀ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਅਸੀਂ ਆਪਣੇ ਟਰੈਕਟਰਾਂ ਨੂੰ ਪੱਛਮੀ ਬੰਗਾਲ ਤੱਕ ਵੀ ਲੈ ਜਾਵਾਂਗੇ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …