ਕਿਹਾ, ਸਰਕਾਰ ਹੁਣ ਕਿਸਾਨਾਂ ਵਲੋਂ ਬੈਂਕਾਂ ਤੋਂ ਲਿਆ ਕਰਜ਼ਾ
ਕਰੇਗੀ ਮਾਫ
ਗੁਰਦਾਸਪੁਰ/ਬਿਊਰੋ ਨਿਊਜ਼
ਕਿਸਾਨ ਕਰਜ਼ ਮੁਆਫ਼ੀ ਦੀ ਤੀਜੀ ਕਿਸ਼ਤ ਲਈ ਅੱਜ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਗੁਰਦਾਸਪੁਰ ਵਿਖੇ
ਸਮਾਗਮ ਹੋਇਆ। ਕੈਪਟਨ ਨੇ ਅੱਜ ਮਾਝੇ ਦੇ ਛੇ ਜ਼ਿਲ੍ਹਿਆਂ ਦੇ ਤਕਰੀਬਨ
27 ਹਜ਼ਾਰ ਕਿਸਾਨਾਂ ਦਾ 156 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਖ਼ੁਦ ਕਰਜ਼ਈ
ਹੋਣ ਦੇ ਬਾਵਜੂਦ ਸੂਬੇ ਦੇ ਇੱਕ ਲੱਖ ਤੋਂ ਵੱਧ ਕਿਸਾਨਾਂ ਦਾ ਦੋ-ਦੋ
ਲੱਖ ਰੁਪਏ ਦਾ ਫ਼ਸਲੀ ਕਰਜ਼ ਮਾਫ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ
ਕਿ ਅਗਲੇ ਪੜਾਅ ਤਹਿਤ ਸਰਕਾਰ ਕਿਸਾਨਾਂ ਦਾ ਬੈਂਕਾਂ ਤੋਂ ਲਿਆ ਕਰਜ਼
ਮਾਫ਼ ਕਰੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਲੋਕ ਸਭਾ ਹਲਕਾ
ਗੁਰਦਾਸਪੁਰ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਕੇਂਦਰੀ ਮੰਤਰੀ ਵਿਜੇ
ਸਾਂਪਲਾ, ਲੋਕ ਸਭਾ ਮੈਂਬਰ ਸੁਨੀਲ ਜਾਖੜ, ਸਿੱਖਿਆ ਮੰਤਰੀ ਅਰੁਣਾ
ਚੌਧਰੀ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਪਠਾਨਕੋਟ ਏਅਰਪੋਰਟ ‘ਤੇ
ਝੰਡੀ ਦਿਖਾ ਕੇ ਹਵਾਈ ਉਡਾਣਾਂ ਦੀ ਸ਼ੁਰੂਆਤ ਵੀ ਕੀਤੀ।