ਕਿਹਾ, ਸਰਟੀਫਿਕੇਟਾਂ ਦੀ ਬਜਾਏ ਸਰਕਾਰ ਕਿਸਾਨਾਂ ਦੇ ਖਾਤਿਆਂ
‘ਚ ਪਾਵੇ ਪੈਸੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ
ਨੇ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਕਿਸਾਨ ਕਰਜ਼ਾ ਮਾਫੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਕੈਪਟਨ ਸਰਕਾਰ
ਕਿਸਾਨਾਂ ਨਾਲ ਧੋਖਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ
ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਦੇਣ ਦੀ ਬਜਾਏ ਪੰਜਾਬ ਸਰਕਾਰ ਉਨ੍ਹਾਂ
ਦੇ ਖਾਤਿਆਂ ਵਿੱਚ ਕਰਜ਼ਾ ਮਾਫ਼ੀ ਦੀ ਸਿੱਧੀ ਰਾਸ਼ੀ ਪਾਵੇ।
ਖਹਿਰਾ ਨੇ ਕਿਹਾ ਕਿ ਅੱਜ ਕਿਸਾਨ ਕਰਜ਼ਾ ਮਾਫ਼ੀ ਦਾ ਸਮਾਗਮ
ਗੁਰਦਾਸਪੁਰ ਵਿੱਚ ਕੀਤਾ ਗਿਆ ਹੈ। ਉਸ ਇਲਾਕੇ ਦਾ ਇੱਕ
ਕਿਸਾਨ ਬੁੱਧ ਸਿੰਘ ਸੀ ਜਿਸ ਦੀ ਫੋਟੋ ਪੋਸਟਰਾਂ ‘ਤੇ ਲਾ ਕੇ
ਸਰਕਾਰ ਨੇ ਇਹ ਪ੍ਰਚਾਰ ਕੀਤਾ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼
ਕੀਤਾ ਜਾਵੇਗਾ । ਸਰਕਾਰ ਬਣਨ ਤੋਂ ਪਹਿਲਾਂ ਬੁੱਧ ਸਿੰਘ ਦੇ ਸਿਰ ਤੇ
ਦੋ ਲੱਖ ਦਾ ਕਰਜਾ ਸੀ ਇਹ ਕਰਜ਼ਾ ਵਧ ਕੇ ਚਾਰ ਲੱਖ ਦਾ ਹੋ ਗਿਆ
ਹੈ ਪਰ ਉਸ ਦਾ ਇੱਕ ਵੀ ਪੈਸਾ ਮੁਆਫ ਨਹੀਂ ਕੀਤਾ ਗਿਆ ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …