ਰੈਕਸਡੇਲ/ਡਾ. ਝੰਡ : ‘ਸੁਰ ਸਾਗਰ’ ਰੇਡੀਓ ਤੇ ਟੀ.ਵੀ. ਦੇ ਸੰਚਾਲਕ ਰਵਿੰਦਰ ਸਿੰਘ ਪੰਨੂੰ ਤੋਂ ਮਿਲੀ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ‘ਸੁਰ ਸਾਗਰ’ ਦੀ ਟੀਮ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਉਤਸਵ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠ ਦੇ ਭੋਗ 4 ਨਵੰਬਰ ਦਿਨ ਸ਼ਨੀਵਾਰ ਨੂੰ ਪੈਣਗੇ। ਉਪਰੰਤ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਅਖੰਡ-ਪਾਠ ਸਾਹਿਬ ਦੇ ਪ੍ਰਾਰੰਭ ਤੋਂ ਲੈ ਕੇ ਭੋਗ ਪੈਣ ਤੱਕ ਅਤੇ ਗੁਰਬਾਣੀ-ਕੀਰਤਨ ਦਾ ਸਮੁੱਚਾ ਪ੍ਰੋਗਰਾਮ ‘ਸੁਰ ਸਾਗਰ’ ਟੀ.ਵੀ. ਅਤੇ ਰੇਡੀਓ ‘ਤੇ ਲਗਾਤਾਰ ‘ਲਾਈਵ’ ਚੱਲਦਾ ਰਹੇਗਾ ਤਾਂ ਜੋ ਸੰਗਤ ਘਰਾਂ ਵਿਚ ਬੈਠ ਕੇ ਵੀ ਗੁਰਬਾਣੀ-ਰਸ ਦਾ ਅਨੰਦ ਪ੍ਰਾਪਤ ਕਰ ਸਕੇ। ਸਮੂਹ-ਸੰਗਤ ਨੂੰ ‘ਸੁਰ ਸਾਗਰ’ ਦੀ ਲੋਕੇਸ਼ਨ 130 ਵੈੱਸਟਮੋਰ ਡਰਾਈਵ ਦੇ ਪਲਾਜ਼ੇ ਵਿਖੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 416-741-9600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …