3.3 C
Toronto
Saturday, January 10, 2026
spot_img
Homeਕੈਨੇਡਾਟਰੱਕਿੰਗ ਮੇਲੇ ਵਿੱਚ ਨੌਕਰੀਆਂ ਅਤੇ ਵਪਾਰ ਬਾਰੇ ਦਿੱਤੀ ਭਰਪੂਰ ਜਾਣਕਾਰੀ

ਟਰੱਕਿੰਗ ਮੇਲੇ ਵਿੱਚ ਨੌਕਰੀਆਂ ਅਤੇ ਵਪਾਰ ਬਾਰੇ ਦਿੱਤੀ ਭਰਪੂਰ ਜਾਣਕਾਰੀ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਕਿਊਬਿਕ ਦੀ ਇੱਕ ਕੰਪਨੀ ਵੱਲੋਂ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿਖੇ ਕੁਝ ਟ੍ਰੱਕਿੰਗ ਕੰਪਨੀਆਂ ਨਾਲ ਮਿਲ ਕੇ ਤਿੰਨ ਦਿਨਾਂ ‘ਟਰੱਕ ਵਰਲਡ ਸ਼ੋਅ’ ਕਰਵਾਇਆ ਗਿਆ।
ਕੈਨੇਡਾ ਦੇ ਸਭ ਤੋਂ ਵੱਡੇ ਟਰੱਕਿਗ ਸ਼ੋਅ ਵੱਜੋਂ ਜਾਂਣੇ ਜਾਂਦੇ ਅਤੇ ਹਰ ਦੋ ਸਾਲ ਬਾਅਦ ਹੋਣ ਵਾਲੇ ਇਸ ਜਾਣਕਾਰੀ ਭਰਪੂਰ ਸ਼ੋਅ ਵਿੱਚ 700 ਕੰਪਨੀਆਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਸਿਰਫ 10 ਸੀ ਜਿਸ ਵਿੱਚ, ਫਾਲਕਨ ਦਾ ਨਾਮ ਵੀ ਸ਼ਾਮਲ ਸੀ ਜਿਸ ਬਾਰੇ ਗੱਲ ਕਰਦਿਆਂ ਸ਼ੋਅ ਵਿੱਚ ਸ਼ਮੂਲੀਅਤ ਕਰਨ ਵਾਲੇ ਪੰਜਾਬੀ ਬਲਜਿੰਦਰ ਸੇਖਾ, ਫਾਲਕਨ ਕੰਪਨੀ ਦੇ ਮਾਲਕ ਜ਼ਰਨੈਲ ਸਿੰਘ ਸਿੱਘ ਸਿੱਧੂ ਕਾਊਂਕੇ ਅਤੇ ਸਤਬੀਰ ਸਿੱਧੂ ਕਾਉਂਕੇ, ਆਟੋ ਬਾਹਨ ਦੇ ਹਰਵਿੰਦਰ ਬਾਸੀ/ਸੁੱਖਾ ਬਾਸੀ ਨੇ ਦੱਸਿਆ ਕਿ ਸਾਡੀ ਖੁਸ਼ ਕਿਸਮਤੀ ਹੈ ਕਿ ਸਾਡੀ ਕੰਪਨੀ ਨੇ ਇਸ ਸ਼ੋਅ ਵਿੱਚ ਸ਼ਮੂਲੀਅਤ ਕਰਕੇ ਆਪਣਾ ਸਟਾਲ ਲਾਇਆ ਹੈ ਅਤੇ ਅਸੀਂ ਪੰਜਾਬੀਆਂ ਅਤੇ ਸਮੁੱਚੇ ਪੰਜਾਬ ਦੀ ਨੁੰਮਾਇੰਦਗੀ ਕਰ ਰਹੇ ਹਾਂ ਕਿ, ਕਿਉਂਕਿ ਟਰੱਕਿੰਗ ਵਪਾਰ ਨਾਲ ਪੰਜਾਬੀਆਂ ਦਾ ਗੂੜ੍ਹਾ ਰਿਸ਼ਤਾ ਹੈ ਅਤੇ ਪੰਜਾਬੀ ਬਹੁਗਿਣਤੀ ਟਰੱਕਿੰਗ ਕਿੱਤੇ ਨਾਲ ਜੁੜੇ ਹੋਏ ਹਨ। ਇਸ ਸਮਾਗਮ ਦੌਰਾਨ ਜਿੱਥੇ ਟਰੱਕਿੰਗ ਕਿੱਤੇ ਨਾਲ ਜੁੜੀਆਂ ਵੱਡੀਆਂ ਛੋਟੀਆਂ ਕੰਪਨੀਆਂ ਵੱਲੋਂ ਆਪੋ-ਆਪਣੇ ਵਪਾਰ ਦੀ ਨੁਮਾਇਸ਼ ਵੀ ਲਾਈ ਵੇਖੀ ਗਈ ਉੱਥੇ ਹੀ ਓਂਟਾਰੀਓ ਸੂਬੇ ਦੀ ਪੁਲਿਸ (ਓ ਪੀ ਪੀ), ਫਾਇਰ ਬਿਰਗੇਡ ਅਤੇ ਟਰੱਕ ਡਰਾਇਵਰਾਂ ਨਾਲ ਗੂੜ੍ਹਾ ਰਿਸ਼ਤਾ ਰੱਖਣ ਵਾਲੇ ਮਿਨਸਟਰੀ ਆਫ ਟਰਾਂਸਪੋਰਟ (ਐਮ ਟੀ ਓ) ਦੇ ਅਧਿਕਾਰੀਆਂ ਦੁਆਰਾ ਵੀ ਆਪੋ-ਆਪਣੇ ਸਟਾਲ ਲਾ ਕੇ ਲੋਕਾਂ ਨੂੰ ਸੜਕੀ ਆਵਾਜਾਈ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਸੀ।
ਦੱਸਣਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਐਮ ਟੀ ਓਜ਼ ਦੀ ਗੱਡੀ ਵੇਖ ਕੇ ਜਾਂ ਸਕੇਲ ਖੁੱਲ੍ਹੀ ਵੇਖ ਕੇ ਚੰਗੇ ਤੋਂ ਚੰਗੇ ਡਰਾਇਵਰਾਂ ਦੇ ਹੌਸਲੇ ਪਸਤ ਹੋ ਜਾਂਦੇ ਹਨ ਕਿਉਂਕਿ ਪੇਪਰ ਵਰਕ ਵਿੱਚ ਖਾਮੀ ਜਾਂ ਟਰੱਕਾਂ ਦਾ ਕਿਸੇ ਵੀ ਤਰ੍ਹਾਂ ਦਾ ਮਕੈਨੀਕਲ ਨੁਕਸ ਨਿਕਲਣ ਨਾਲ ਇਹ ਅਫਸਰ ਜ਼ੁਰਮਾਨੇ ਤੋਂ ਇਲਾਵਾ ਟਰੱਕ ਬੰਦ ਕਰਨ ਦੇ ਅਧਿਕਾਰ ਵੀ ਰੱਖਦੇ ਹਨ )ਇਸ ਮੌਕੇ ਕਨੇਡਾ ਭਰ ਦੀਆਂ ਵੱਡੀਆਂ ਛੋਟੀਆਂ ਕੰਪਨੀਆਂ ਵੱਲੋਂ ਜਿੱਥੇ ਆਪਣੇ ਵਪਾਰ ਦੀ ਗੱਲ ਕੀਤੀ ਜਾ ਰਹੀ ਸੀ ਉੱਥੇ ਹੀ ਟਰੱਕਾਂ ਨਾਲ ਸਬੰਧਤ ਨੌਕਰੀਆਂ, ਬੀਮਾਂ, ਕਰਜ਼ਾ ਆਦਿ ਦੀ ਜਾਣਕਾਰੀ ਲਈ ਵੀ ਲੋਕ ਮੌਜੂਦ ਸਨ।

RELATED ARTICLES
POPULAR POSTS