Breaking News
Home / ਕੈਨੇਡਾ / ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼

ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼

ਓਨਟਾਰੀਓ : ਪੂਰਬੀ ਓਨਟਾਰੀਓ ਦੇ ਡਾਕਟਰ, ਜਿਸ ਨੂੰ ਇੱਕ ਮਰੀਜ਼ ਦੇ ਕਤਲ ਲਈ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ, ਖਿਲਾਫ ਤਿੰਨ ਹੋਰ ਕਤਲ ਦੇ ਚਾਰਜਿਜ਼ ਲਾਏ ਗਏ ਹਨ। ਇਹ ਐਲਾਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕੀਤਾ ਗਿਆ। 35 ਸਾਲਾ ਡਾਕਟਰ ਬ੍ਰਾਇਨ ਨੈਡਲਰ ਨੂੰ 25 ਮਾਰਚ ਨੂੰ ਪੌਂਇਟ ਕਲੇਅਰ, ਕਿਊਬਿਕ ਦੇ 89 ਸਾਲਾ ਐਲਬਰਟ ਪੌਇਨਡਿੰਗਰ ਦਾ ਕਤਲ ਕਰਨ ਦੇ ਸਬੰਧ ਵਿੱਚ 2021 ਵਿੱਚ ਚਾਰਜ ਕੀਤਾ ਗਿਆ ਸੀ। ਉਸ ਸਮੇਂ ਨੈਡਲਰ ਹਾਅਕਸਬਰੀ ਤੇ ਡਿਸਟ੍ਰਿਕਟ ਜਨਰਲ ਹਸਪਤਾਲ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਹੋਈਆਂ ਕਈ ਸ਼ੱਕੀ ਮੌਤਾਂ ਦੀ ਜਾਂਚ ਪੜਤਾਲ ਕਰ ਰਹੇ ਸਨ। ਪਰ ਉਨ੍ਹਾਂ ਵੱਲੋਂ ਕਦੇ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ ਜਾਂਚ ਕਿੰਨੀਆਂ ਮੌਤਾਂ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਜਾਂਚ ਲੰਮੀਂ ਚੱਲ ਸਕਦੀ ਹੈ।
ਚਾਰਜ ਕੀਤੇ ਜਾਣ ਤੋਂ ਬਾਅਦ ਨੈਡਲਰ ਦਾ ਮੈਡੀਕਲ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ। ਕਈ ਸ਼ਰਤਾਂ ਨਾਲ ਉਸ ਨੂੰ ਜੁਲਾਈ 2021 ਵਿੱਚ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …