ਆਈ ਸੀ ਸੀ ਨੇ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ 19 ਮਾਰਚ ਨੂੰ ਹੋਣ ਵਾਲਾ ਕ੍ਰਿਕਟ ਮੈਚ ਧਰਮਸ਼ਾਲਾ ਦੀ ਥਾਂ ਹੁਣ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਹੋਵੇਗਾ। ਇਸ ਦੇ ਨਾਲ ਹੀ ਇਸ ਮਹਾਂ ਮੁਕਾਬਲੇ ਦੇ ਥਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਖਤਮ ਹੋ ਗਿਆ ਹੈ। ਪਾਕਿਸਤਾਨ ਵੱਲੋਂ ਧਰਮਸ਼ਾਲਾ ਦੇ ਕ੍ਰਿਕਟ ਮੈਦਾਨ ‘ਤੇ ਮੈਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਹਾਲਾਂਕਿ ਧਰਮਸ਼ਾਲਾ ਵਿਚ ਮੈਚ ਕਰਵਾਉਣ ਲਈ ਬੀ.ਸੀ.ਸੀ.ਆਈ. ਨੇ ਮੰਗਲਵਾਰ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀ.ਸੀ.ਸੀ.ਆਈ. ਵੱਲੋਂ ਕਿਹਾ ਗਿਆ ਸੀ ਕਿ ਮੈਚ ਕਰਵਾਉਣ ਲਈ ਧਰਮਸ਼ਾਲਾ ਵਿਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪਰ ਅੱਜ ਇਸ ਪੂਰੇ ਮਾਮਲੇ ਵਿਚ ਨਵਾਂ ਮੋੜ ਆ ਗਿਆ।

