13.1 C
Toronto
Wednesday, October 15, 2025
spot_img
HomeਕੈਨੇਡਾFrontਟੀ-20 ਕ੍ਰਿਕਟ ਵਿਸ਼ਵ ਕੱਪ ’ਚ 20 ਟੀਮਾਂ ਲੈਣਗੀਆਂ ਹਿੱਸਾ, ਸ਼ਡਿਊਲ ਹੋਇਆ ਜਾਰੀ

ਟੀ-20 ਕ੍ਰਿਕਟ ਵਿਸ਼ਵ ਕੱਪ ’ਚ 20 ਟੀਮਾਂ ਲੈਣਗੀਆਂ ਹਿੱਸਾ, ਸ਼ਡਿਊਲ ਹੋਇਆ ਜਾਰੀ

ਟੀ-20 ਕ੍ਰਿਕਟ ਵਿਸ਼ਵ ਕੱਪ ’ਚ 20 ਟੀਮਾਂ ਲੈਣਗੀਆਂ ਹਿੱਸਾ, ਸ਼ਡਿਊਲ ਹੋਇਆ ਜਾਰੀ

ਅਮਰੀਕਾ ਅਤੇ ਵੈਸਟ ਇੰਡੀਆ ’ਚ ਖੇਡਿਆ ਜਾਵੇਗਾ ਟੀ-20 ਕ੍ਰਿਕਟ ਵਿਸ਼ਵ ਕੱਪ

ਨਵੀਂ ਦਿੱਲੀ/ਬਿਊਰੋ ਨਿਊਜ਼ :

ਆਈਸੀਸੀ ਨੇ ਟੀ-20 ਕ੍ਰਿਕਟ ਵਿਸ਼ਵ 2024 ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ। ਟੀ-20 ਕ੍ਰਿਕਟ ਵਿਸ਼ਵ ਕੱਪ 1 ਜੂਨ ਤੋਂ 29 ਜੂਨ ਤੱਕ ਵੈਸਟ ਇੰਡੀਆ ਅਤੇ ਅਮਰੀਕਾ ਦੇ 9 ਸ਼ਹਿਰ ਵਿਚ ਖੇਡਿਆ ਜਾਵੇਗਾ ਅਤੇ ਇਸ ਟੂਰਨਾਮੈਂਟ ਵਿਚ ਭਾਰਤ ਅਤੇ ਪਾਕਿਸਤਾਨ ਸਮੇਤ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਭਾਰਤ ਅਤੇ ਪਾਕਿਸਤਾਨ ਨੂੰ ਇਕ ਹੀ ਗਰੁੱਪ ਵਿਚ ਰੱਖਿਆ ਗਿਆ ਹੈ ਜਦਕਿ ਭਾਰਤ ਆਪਣਾ ਪਹਿਲਾ ਮੈਚ 5 ਜੂਨ ਨੂੰ ਨਿਊਯਾਰਕ ਵਿਚ ਆਇਰਲੈਂਡ ਖਿਲਾਫ ਖੇਡੇਗਾ  ਅਤੇ 9 ਜੂਨ ਨੂੰ ਭਾਰਤ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। 12 ਜੂਨ ਨੂੰ ਭਾਰਤ ਅਤੇ ਅਮਰੀਕਾ ਦਰਮਿਆਨ ਨਿਊਯਾਰਕ ਵਿਚ ਮੈਚ ਖੇਡਿਆ ਜਾਵੇਗਾ ਅਤੇ 15 ਜੂਨ ਨੂੰ ਕੈਨੇਡਾ ਖਿਲਾਫ ਆਪਣੇ ਗਰੁੱਪ ਦਾ ਆਖਰੀ ਮੈਚ ਖੇਡਣ ਲਈ ਭਾਰਤ ਫਲੋਰੀਡਾ ਜਾਵੇਗਾ। ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ 20 ਟੀਮਾਂ ਨੂੰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ ਅਤੇ ਹੁਣ ਤੱਕ ਇਹ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ 2022 ’ਚ ਆਸਟਰੇਲੀਆ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿਚ 16 ਟੀਮਾਂ ਨੇ ਹਿੱਸਾ ਲਿਆ ਸੀ। 2024 ਦੇ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਿਚ ਭਾਰਤ, ਪਾਕਿਸਤਾਨ, ਆਇਰਲੈਂਡ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਾਮੀਬੀਆ, ਸਕਾਟਲੈਂਡ, ਓਮਾਨ, ਨਿਊਜ਼ੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੂਆ ਨਿਊਗਿਨੀ, ਦੱਖਣੀ ਅਫ਼ਰੀਕਾ, ਸ੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਸ਼ਾਮਲ ਹਨ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 29 ਜੂਨ ਨੂੰ ਵੈਸਟ ਇੰਡੀਜ਼ ਦੇ ਬਾਰਬਾਡੋਸ ਸ਼ਹਿਰ ਵਿਚ ਖੇਡਿਆ ਜਾਵੇਗਾ।

RELATED ARTICLES
POPULAR POSTS