-2.8 C
Toronto
Friday, December 19, 2025
spot_img
Homeਭਾਰਤਪੈਰਿਸ ਦੇ ਇਕ ਰੈਸਟੋਰੈਂਟ ਨੇ ਬੁਰਕਾਧਾਰੀ ਔਰਤਾਂ ਨੂੰ ਭੋਜਨ ਦੇਣ ਤੋਂ ਕੀਤੀ...

ਪੈਰਿਸ ਦੇ ਇਕ ਰੈਸਟੋਰੈਂਟ ਨੇ ਬੁਰਕਾਧਾਰੀ ਔਰਤਾਂ ਨੂੰ ਭੋਜਨ ਦੇਣ ਤੋਂ ਕੀਤੀ ਨਾਂਹ

Muslim Lady copy copyਨਵੀਂ ਦਿੱਲੀ/ਬਿਊਰੋ ਨਿਊਜ਼
ਫਰਾਂਸ ਵਿਚ ਬੁਰਕੀਨੀ ‘ਤੇ ਲੱਗੀ ਪਾਬੰਦੀ ਦੇ ਫੈਸਲੇ ਨੂੰ ਅਦਾਲਤ ਨੇ ਭਾਵੇਂ ਪਲਟ ਦਿੱਤਾ ਹੈ ਪਰ ਲੋਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਰੈਸਟੋਰੈਂਟ ਦਾ ਸਟਾਫ ਬੁਰਕਾਧਾਰੀ ਔਰਤਾਂ ਨੂੰ ਭੋਜਨ ਦੇਣ ਤੋਂ ਨਾਂਹ ਕਰ ਰਿਹਾ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਦੋ ਔਰਤਾਂ ਬੁਰਕਾ ਪਹਿਨੀ ਰੈਸਟੋਰੈਂਟ ਵਿਖੇ ਆਉਂਦੀਆਂ ਹਨ।
ਰੈਸਟੋਰੈਂਟ ਦਾ ਮਾਲਕ ਕਹਿੰਦਾ ਹੈ ਕਿ ਮੁਸਲਮਾਨ ਅੱਤਵਾਦੀ ਹੁੰਦੇ ਹਨ। ਇਸ ਲਈ ਤੁਹਾਨੂੰ ਭੋਜਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਮੁਸਲਮਾਨ ਹੋ ਅਤੇ ਬੁਰਕਾਧਾਰੀ ਹੈ।
ਬਾਅਦ ਵਿਚ ਵੀਡੀਓ ‘ਚ ਨਜ਼ਰ ਆ ਰਹੇ ਵਿਅਕਤੀ ਨੇ ਰੈਸਟੋਰੈਂਟ ਦੇ  ਬਾਹਰ ਜਮ੍ਹਾ ਲੋਕਾਂ ਦੀ ਭੀੜ ਕੋਲੋਂ ਮੁਆਫੀ ਮੰਗਦਿਆਂ ਕਿਹਾ ਕਿ ਫਰਾਂਸ ਦੇ ਸਮੁੰਦਰੀ ਕੰਢਿਆਂ ‘ਤੇ ਬੁਰਕੀਨੀ ਪਹਿਨਣ ਦੇ ਮੁੱਦੇ ‘ਤੇ ਅੱਜ ਕੱਲ੍ਹ ਬਹੁਤ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਇਨ੍ਹਾਂ ਔਰਤਾਂ ਨੂੰ ਇੰਝ ਕਿਹਾ ਗਿਆ ਸੀ।

RELATED ARTICLES
POPULAR POSTS