4.3 C
Toronto
Wednesday, October 29, 2025
spot_img
Homeਭਾਰਤਪ੍ਰਸ਼ਾਸਨ ਨੇ ਰਾਹੁਲ ਨੂੰ ਸ਼ੰਕਰਦੇਵ ਦੇ ਮੰਦਰ ਜਾਣ ਤੋਂ ਰੋਕਿਆ

ਪ੍ਰਸ਼ਾਸਨ ਨੇ ਰਾਹੁਲ ਨੂੰ ਸ਼ੰਕਰਦੇਵ ਦੇ ਮੰਦਰ ਜਾਣ ਤੋਂ ਰੋਕਿਆ

ਕੀ ਮੋਦੀ ਤੈਅ ਕਰਨਗੇ ਕਿ ਕੌਣ ਤੇ ਕਦੋਂ ਮੰਦਰ ਜਾਵੇਗਾ: ਰਾਹੁਲ ਗਾਂਧੀ
ਨਗਾਓਂ (ਅਸਾਮ)/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਸੰਕਟ ਦੌਰਾਨ ਹਰ ਕੋਈ ਵੈਸ਼ਨਵ ਸੰਤ ਸ੍ਰੀਮੰਤਾ ਸ਼ੰਕਰਦੇਵ ਦੇ ਜਨਮ ਸਥਾਨ ‘ਤੇ ਜਾ ਸਕਦਾ ਹੈ, ਸਿਰਫ ਰਾਹੁਲ ਗਾਂਧੀ ਨਹੀਂ ਜਾ ਸਕਦਾ। ਕੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੈਅ ਕਰਨਗੇ ਕਿ ਕੌਣ ਮੰਦਰ ਜਾਵੇਗਾ ਤੇ ਕਦੋਂ ਜਾਵੇਗਾ। ਉਹ ਅਸਾਮ ਦੇ ਨਗਾਓਂ ਵਿੱਚ ਪ੍ਰਸ਼ਾਸਨ ਵੱਲੋਂ ਸ਼ੰਕਰਦੇਵ ਦੇ ਜਨਮ ਸਥਾਨ ਜਾਣ ਤੋਂ ਰੋਕਣ ਸਮੇਂ ਸੰਬੋਧਨ ਕਰ ਰਹੇ ਸਨ।
ਸ਼ੰਕਰਦੇਵ ਦੇ ਜਨਮ ਸਥਾਨ ਸਤਰ ਜਾਂਦੇ ਹੋਏ ਰਸਤੇ ਵਿੱਚ ਪੈਂਦੇ ਹੈਬਰਗਾਓਂ ਵਿੱਚ ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਰੋਕ ਲਿਆ। ਇਸ ‘ਤੇ ਰਾਹੁਲ ਗਾਂਧੀ ਨੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਸਣੇ ਉੱਥੇ ਹੀ ਧਰਨਾ ਲਗਾ ਦਿੱਤਾ ਜਦਕਿ ਪਾਰਟੀ ਦੇ ਸੰਸਦ ਮੈਂਬਰ ਗੌਰਵ ਗੋਗੋਈ ਅਤੇ ਬਤਾਦ੍ਰਵਾ ਦੇ ਵਿਧਾਇਕ ਸ਼ਿਵਮਨੀ ਬੋਰਾ ਮਸਲੇ ਦਾ ਹੱਲ ਕਰਨ ਲਈ ਜਨਮ ਸਥਾਨ ਵੱਲ ਰਵਾਨਾ ਹੋ ਗਏ। ਉਨ੍ਹਾਂ ਦੇ ਪਰਤਣ ‘ਤੇ ਗਾਂਧੀ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਸਤਰ ਜਾਣ ਤੋਂ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ, ”ਕੀ ਹੁਣ ਪ੍ਰਧਾਨ ਮੰਤਰੀ ਮੋਦੀ ਇਹ ਫੈਸਲਾ ਲੈਣਗੇ ਕਿ ਕੌਣ ਮੰਦਰ ਜਾਵੇਗਾ ਤੇ ਕਦੋਂ ਜਾਵੇਗਾ। ਅਸੀਂ ਕੋਈ ਸਮੱਸਿਆ ਪੈਦਾ ਨਹੀਂ ਕਰਨਾ ਚਾਹੁੰਦੇ, ਸਿਰਫ ਪ੍ਰਾਰਥਨਾ ਕਰਨਾ ਚਾਹੁੰਦੇ ਹਾਂ।”

RELATED ARTICLES
POPULAR POSTS