ਗਾਂਦਰਬਲ ‘ਚ 5 ਆਮ ਨਾਗਰਿਕਾਂ ਦੀ ਵੀ ਗਈ ਜਾਨ
ਸ੍ਰੀਨਗਰ/ਬਿਊਰੋ ਨਿਊਜ਼
ਉਤਰੀ ਕਸ਼ਮੀਰ ਵਿਚ ਲੰਘੇ ਐਤਵਾਰ ਤੋਂ ਬਾਰੀ ਬਰਫਬਾਰੀ ਹੋ ਰਹੀ ਹੈ। ਲੰਘੇ ਕੱਲ੍ਹ ਕਈ ਜਗ੍ਹਾ ‘ਤੇ ਬਰਫੀਲਾ ਤੂਫਾਨ ਵੀ ਆਇਆ। ਇਸਦੇ ਚੱਲਦਿਆਂ ਮਾਛਿਲ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਫੌਜ ਦੀ ਚੌਕੀ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਈ। ਇਸ ਦੌਰਾਨ ਬਰਫ ਵਿਚ ਦੱਬਣ ਨਾਲ 4 ਜਵਾਨ ਸ਼ਹੀਦ ਹੋ ਗਏ ਅਤੇ ਨੌਗਾਮ ਸੈਕਟਰ ਵਿਚ ਤੈਨਾਤ ਇਕ ਬੀ.ਐਸ.ਐਫ. ਦਾ ਸਿਪਾਹੀ ਵੀ ਬਰਫ ਦੀ ਲਪੇਟ ਵਿਚ ਆਉਣ ਕਾਰਨ ਸ਼ਹੀਦ ਹੋ ਗਿਆ। ਉਧਰ ਦੂਜੇ ਪਾਸੇ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿਚ ਵੀ ਬਰਫੀਲੇ ਤੂਫਾਨ ਕਾਰਨ 5 ਆਮ ਨਾਗਰਿਕਾਂ ਦੀ ਵੀ ਜਾਨ ਚਲੀ ਗਈ ਹੈ। ਇਨ੍ਹਾਂ ਵਿਚ ਪਿਤਾ ਅਤੇ ਉਸਦੇ ਦੋ ਪੁੱਤਰ ਵੀ ਸ਼ਾਮਲ ਹਨ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਰਾਮਪੁਰ ਅਤੇ ਗੁਰੇਜ਼ ਸੈਕਟਰ ਵਿਚ ਵੀ ਬਰਫੀਲੇ ਤੂਫਾਨ ਕਾਰਨ ਫੌਜ ਦੀਆਂ ਚੌਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰੀ ਬਰਫਬਾਰੀ ਕਾਰਨ ਕੁੱਪਵਾੜਾ, ਬਾਂਦੀਪੋਰਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿਚ ਵੀ ਨੁਕਸਾਨ ਹੋਣ ਦੀਆਂ ਖਬਰਾਂ ਹਨ।
Check Also
ਭਾਰਤ ‘ਚ ਦਸ ਲੱਖ ਅਬਾਦੀ ਪਿੱਛੇ ਸਿਰਫ 15 ਜੱਜ
ਇੰਡੀਆ ਜਸਟਿਸ ਸਿਸਟਮ ਰਿਪੋਰਟ 2025 ‘ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਪ੍ਰਤੀ 10 …